Dhillon Bachiter

Dhillon Bachiter Writer � social issue,Poem writer ,Author,lyrics etc

23/09/2023

ਹਵਾਵਾਂ ਜਿਹੀਆਂ ਰੀਝਾਂ ਨੇ ਜੋ ਫੜੀਆਂ ਨਈਂ ਜਾਂਦੀਆਂ
ਫੇਰ ਵੀ ਚੰਦਰੇ ਦਿਲ ਚੋ ਆਹ ਅੜੀਆਂ ਨਈਂ ਜਾਂਦੀਆਂ

ਜਿਸ ਨਾਲ ਦਿਲੋਂ ਪਾਕ ਸਾਕ ਮੁਹੱਬਤ ਹੋਵੇ ਨਾ ਸ਼ਾਇਰਾ
ਉਹਦੇ ਲਈ ਕਦੇ ਵੀ ਸਾਜਿਸ਼ਾਂ ਘੜ੍ਹੀਆਂ ਨਈਂ ਜਾਂਦੀਆਂ

ਇਸ਼ਕ ਤਾਂ ਰੱਬ ਦੀ ਆਮਦ ਏ ਮਹਿਬੂਬ ਲਈ ਸੱਜਣਾਂ
ਰੂਹਾਨੀ ਮੁਹੱਬਤ ਲਈ ਕਿਤਾਬਾਂ ਪੜ੍ਹੀਆਂ ਨਈਂ ਜਾਂਦੀਆਂ

ਜਿਸਮੀ ਪਿੰਜਰੇ ਚੋਂ ਭਾਵੇਂ ਰੂਹਾਂ ਆਜ਼ਾਦ ਹੋ ਜਾਂਦੀਆਂ ਨੇ
ਪਰ ਦਿਲ ਚੋਂ ਬਣੀਆਂ ਯਾਦਾਂ ਦੀਆਂ ਮਾੜੀਆਂ ਨਈਂ ਜਾਂਦੀਆਂ

ਆਸਮਾਨ ਤਾਂ ਘੜੀ ਦੋ ਘੜੀ ਰੋ ਕੇ ਚੁੱਪ ਕਰ ਜਾਂਦਾ ਏ
ਅੱਖਾਂ ਵਿੱਚੋਂ ਸਾਵਣ ਦੀਆਂ ਲੱਗੀਆਂ ਝੜੀਆਂ ਨਈਂ ਜਾਂਦੀਆਂ

ਜਿਦਾਂ, ਗੁੱਸੇ, ਆਕੜਾਂ ਨਾਲ ਕਦੇ ਵੀ ਇਸ਼ਕ ਨੀ ਨਿਭਦੇ
ਕਈ ਬੇਸਮਝ ਰਿਸ਼ਤੇ ਤੋੜ ਦਿੰਦੇ ਪਰ ਤੜੀਆਂ ਨਈਂ ਜਾਂਦੀਆਂ

ਜੁੱਸੇ ਬੇਸ਼ੱਕ ਸੜਕੇ ਸੁਆਹ ਹੋ ਜਾਂਦੇ ਨੇ ਝੱਲਿਆ ਸ਼ਾਇਰਾ
ਉਹਦੀ ਦਰਗਾਹ ਤੇ ਕਦੇ ਰੂਹਾਂ ਸੜੀਆਂ ਨਈਂ ਜਾਂਦੀਆਂ

ਹਵਾਵਾਂ ਜਿਹੀਆਂ ਰੀਝਾਂ ਨੇ ਜੋ ਫੜੀਆਂ ਨਈਂ ਜਾਂਦੀਆਂ
ਫੇਰ ਵੀ ਚੰਦਰੇ ਦਿਲ ਚੋ ਆਹ ਅੜੀਆਂ ਨਈਂ ਜਾਂਦੀਆਂ

📖 ਬਚਿੱਤਰ ਢਿੱਲੋ🙏Ⓜ️❤️🧿🙏🦅🦅

ਕੱਲ ਮੈ ਸਤਿਕਾਰਯੋਗ ਜਿਸ ਕਿਸੇ ਵੀ ਮੈਨੂੰ ਫੋਨ ਕਰ ਕੇ ਪੋਸਟ ਡਲ਼ੀਟ ਕਰਨ ਵਾਸਤੇ ਕਿਹਾ ਸੀ ਮੈਂ ਸਭ ਦਾ ਕਹਿਣਾ ਮੰਨ ਕੇ ਕੁਝ ਸਮੇਂ ਵਾਸਤੇ ਪੋਸਟ ਮੁਲ...
12/09/2023

ਕੱਲ ਮੈ ਸਤਿਕਾਰਯੋਗ ਜਿਸ ਕਿਸੇ ਵੀ ਮੈਨੂੰ ਫੋਨ ਕਰ ਕੇ ਪੋਸਟ ਡਲ਼ੀਟ ਕਰਨ ਵਾਸਤੇ ਕਿਹਾ ਸੀ ਮੈਂ ਸਭ ਦਾ ਕਹਿਣਾ ਮੰਨ ਕੇ ਕੁਝ ਸਮੇਂ ਵਾਸਤੇ ਪੋਸਟ ਮੁਲਤਵੀ ਕਰਕੇ ਆਪਣੀ ਗੱਲ ਕਹਿਣ ਦੇ ਵਾਅਦੇ ਅਤੇ ਜਿੰਨਾ ਮਿਟਾਉਣ ਵਾਸਤੇ ਕਿਹਾ ਉਹਨਾਂ ਨੇ ਵੀ ਮੇਰੀ ਸਚਾਈ ਸੁਣ ਕੇ ਹੱਲ ਕਰਨ ਦੇ ਭਰੋਸੇ ਨਾਲ ਹੀ ਮਿਟਾਉਣ ਵਾਸਤੇ ਸਹਿਮਤ ਹੋਇਆ ਸੀ ਕਿਉਂਕਿ ਉਹਨਾਂ ਸਾਰਿਆ ਕਿਹਾ ਕਿ ਉਹ ਦੋਨਾ ਦਾ ਪੱਖ ਸੁਣ ਕੇ ਫੈਸਲਾ ਸੁਣਾ ਦੇਣਗੇ।ਮੈਨੂੰ ਪਤਾ ਮੈਂ ਬਹੁਤ ਦੁਨੀਆ ਵਿੱਚ ਵਿਚਰਦਿਆਂ ਬਹੁਤ ਮਸਲੇ ਬੈਠ ਕੇ ਰਾਜੀਨਾਵੇ ਨਾਲ ਨਿਬੇੜੇ ਵੀ ਹਨ ਤੇ ਬੈਠ ਕੇ ਨਿਬੇੜਨ ਵਿੱਚ ਸਹਿਮਤ ਵੀ ਹਾਂ। ਬਾਕੀ ਮੈਨੂੰ ਭਲੀਭਾਤ ਪਤਾ ਤੇ ਗਿਆਨ ਵੀ ਹੈ ਕੇ ਕੋਈ ਵੀ ਰਿਸ਼ਤਾ ਡਰਾ ਧਮਕਾ ਕੇ ਜਾਂ ਦਬਾ ਕੇ ਧੱਕੇ ਨਾਲ ਨਹੀ ਰੱਖਿਆ ਜਾ ਸਕਦਾ।ਅੱਜ ਦੇ ਤਕਨੀਕੀ ਯੁੱਗ ਵਿੱਚ ਅਸੀ ਜਾਨਵਰ ਵੀ ਧੱਕੇ ਨਾਲ ਨਹੀ ਰੱਖ ਸਕਦੇ ਕਿੳਕਿ ਰੱਬ ਤੋ ਵੀ ਡਰਦੇ ਹੋਏ ਕਿਸੇ ਤੇ ਜ਼ੁਲਮ ਕਰਨ ਤੋਂ ਜਿੱਥੇ ਪਾਸਾ ਵੱਟਾਂਗਾ ਉਸਦੇ ਨਾਲ ਹੀ ਕਾਨੂੰਨ ਅਨੁਸਾਰ ਵੀ ਕਿਸੇ ਨੂੰ ਵੀ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ।ਹਰ ਕਿਸੇ ਨੂੰ ਵੀ ਕੁਦਰਤ ਅਨੁਸਾਰ ਅਤੇ ਕਾਨੂੰਨ ਅਨੁਸਾਰ ਵੀ ਬੋਲਣ ਤੇ ਲਿਖਣ ਦੀ ਅਜ਼ਾਦੀ ਹੈ ਸੋ ਅਸੀ ਕਦੇ ਵੀ ਕਾਨੂੰਨ ਦੀ ਦੁਰਵਰਤੋਂ ਨਹੀਂ ਕਰ ਸਕਦੇ।ਬਾਕੀ ਵੀ ਹਾਦਸੇ,ਘਟਨਾ ਜਾਂ ਲੜਾਈ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਪਰ ਸਮਾਜ ਕਦੇ ਵੀ ਦੋਨੋ ਪਾਸੇ ਦੇਖਣ ਦਾ ਯਤਨ ਕਦੇ ਨਹੀਂ ਕਰਦਾ। ਉਹ ਤੇ ਜੋ ਸਾਹਮਣੇ ਦੇਖਿਆ ਜਾਂ ਸੁਣਿਆ ਉਸ ਤੇ ਭਰੋਸਾ ਕਰਕੇ ਫੈਸਲਾ ਸੁਣਾ ਦਿੰਦਾ ਹੈ।ਬਾਕੀ ਮੇਰੀ ਵੀ ਜ਼ਿੰਦਗੀ ਵਿੱਚ ਬਹੁਤ ਹਾਦਸੇ ਹੋਏ ਤੇ ਜਿਉਂਦੇ ਜੀਅ ਅੱਗੇ ਵੀ ਹੋ ਸਕਦੇ ਹਨ।ਸੋ ਇਹੀ ਕਹਾਂਗਾ ਇਨਸਾਨ ਉਦੋਂ ਕੋਈ ਠੋਸ ਕਦਮ ਚੁੱਕਣ ਵਾਸਤੇ ਮਜਬੂਰ ਹੁੰਦਾ ਜਦੋ ਉਹ ਲੋੜ ਤੋਂ ਜ਼ਿਆਦਾ ਸਤਾਇਆ ਹੋਵੇ ਜਾ ਕਿਸੇ ਵੱਲੋ ਤੰਗ ਕੀਤਾ ਹੋਵੇ ।ਜ਼ੁਲਮ ਕਰਨ ਦੇ ਵੀ ਕਈ ਤਰੀਕੇ ਹਨ ਜਿਵੇ ਇੱਕ ਹੁੰਦਾ ਸਰੀਰਕ ਤੇ ਦੂਸਰਾ ਮਾਨਸਿਕ ਵਹਿਸ਼ੀਆਂ ਜ਼ੁਲਮ ਹੁੰਦਾ ਹੈ।ਕੋਈ ਵੀ ਆਪਣਾ ਲੋਕਾਂ ਵਿੱਚ ਬਿਨਾ ਜ਼ੁਲਮ ਤੋਂ ਮਜ਼ਾਕ ਨਹੀਂ ਬਣਾਉਣਾ ਚਾਹੁੰਦਾ ਹੈ।ਸੋ ਜ਼ੁਲਮ ਔਰਤ ਵੀ ਕਰ ਸਕਦੀ ਤੇ ਮਰਦ ਵੀ ਕਰ ਸਕਦਾ ।ਇਹ ਕੋਈ ਇੱਕ ਇਨਸਾਨ ਤੇ ਲਾਗੂ ਨਹੀਂ ਹੋ ਸਕਦਾ।ਮਨੁੱਖੀ ਸ਼ਰੀਰ ਵਿੱਚ ਚਾਹੇ ਔਰਤ ਹੈ ਚਾਹੇ ਮਰਦ ਹੈ ਇਹਨਾਂ ਵਿੱਚੋਂ ਕੋਈ ਵੀ ਦੋਸ਼ੀ ਹੋ ਸਕਦਾ।ਕਾਨੂੰਨ ਵੀ ਦੋਨਾ ਨੂੰ ਬਰਾਬਰ ਆਪਣੀ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਹੈ।ਜ਼ਿਆਦਾਤਰ ਸਮਾਜ ਵਿੱਚ ਉਹੀ ਸਾਡੀ ਗੱਲ ਕਰੇਗਾ ਜੋ ਸਾਡਾ ਹਮਦਰਦੀ ਜਾਂ ਪੱਖੀ ਹੋਵੇ।ਉਸਦੇ ਵਾਸਤੇ ਬੇਗਾਨਾ ਹਮੇਸ਼ਾ ਦੋਸ਼ੀ ਹੀ ਹੁੰਦਾ ਹੈ ਕਿਉਂਕਿ ਮਨੁੱਖ ਜਿਸ ਰਿਸ਼ਤੇ ਵਾਸਤੇ ਖੜਦਾ ਹੈ ਉਸ ਤੇ ਕਿਤੇ ਨਾ ਕਿਤੇ ਸਾਨੂੰ ਵਿਸ਼ਵਾਸ਼ ਹੋਣ ਕਰਕੇ ਉਹ ਉਸਦੇ ਕਹਿਣ ਤੇ ਵਿਸ਼ਵਾਸ਼ ਕਰਕੇ ਕੁੱਝ ਵੀ ਬਿਨਾ ਦੇਖੇ,ਸੁਣੇ ਦੂਸਰੇ ਨੂੰ ਬੁਰਾ ਠਹਿਰਾ ਦਿੰਦਾ ਹੈ।ਸੋ ਪੱਖ ਦੋਨੋ ਸੁਣ ਕੇ ਹੀ ਮਸਲੇ ਦਾ ਹੱਲ ਹੈ ਚਾਹੇ ਅਖੀਰ ਅਸੀ ਜਿੱਥੇ ਮਰਜ਼ੀ ਚਲੇ ਜਾਈਏ। ਹਰੇਕ ਜਗਾ ਪਰੂਫ ਦੇਖਣ ਦਾ ਬੋਲਬਾਲਾ ਹੈ।ਸੋ ਮੈਂ ਰੱਬ ਕੋਲੋ ਡਰ ਕੇ ਕਨੂੰਨ ਦੀ ਪੂਰੀ ਸਮਝ ਹੋਣ ਤੋ ਬਾਅਦ ਹੀ ਕਿਸੇ ਖ਼ਿਲਾਫ਼ ਤਿਆਰ ਹੋਇਆ ਹਾਂ।ਸੋ ਅਸੀ ਇੱਕ ਇਨਸਾਨ ਤੇ ਮਾਨਸਿਕ ਜ਼ੁਲਮ ਕਰ ਕੇ ਹੱਦ ਮੁਕਾ ਦਿੱਤੀ ਹੋਵੇ ਤੇ ਕਰਨੋ ਹਟਦੇ ਹੀ ਨਾ ਹੋਈਏ ਤਾਂ ਫਿਰ ਅਗਲਾ ਅੱਕ ਕੇ ਬੋਲੇਗਾ ਹੀ ਬੋਲੇਗਾ।ਸਹਿਣਸ਼ੀਲਤਾ ਦੀ ਹੱਦ ਹੁੰਦੀ ਹੈ ਸੋ ਜਦੋ ਅਸੀ ਕਿਸੇ ਨੂੰ ਝੂਠ ਦੀ ਤੇ ਕਾਨੂੰਨ ਦੀ ਦਰਵਰਤੋ ਨਾਲ ਡਰਾ ਕੇ ਦਬਾਉਣ ਦੀ ਕੌਸ਼ਿਸ਼ ਜ਼ਿਆਦਾ ਸਮਾਂ ਤੇ ਵਾਰ ਵਾਰ ਨਹੀਂ ਕਰ ਸਕਦੇ।ਜਿਆਦਾ ਨਹੀ ਕਹਾਂਗਾ ਮੈਂ ਆਪਣਾ ਕਹਿ ਸਕਦਾ ਹਾਂ ਕਿ ਮੈਂ ਰੱਬ ਦੀ ਨਿਗਾ ਵਿੱਚ ਬਿਲਕੁੱਲ ਸਹੀ ਹਾ ਪਰ ਜੋ ਮੈਨੂੰ ਪੋਸਟ ਕਰਦੇ ਹੋਏ ਲੋਕਾਂ ਵੇਖਿਆ ਹੋਵੇਗਾ ਉਸਤੋ ਵੀ ਕਈ ਗੁਣਾ ਜ਼ਿਆਦਾ ਮੇਰੇ ਕੋਲ ਸਬੂਤ ਤੇ ਗਵਾਹ ਮੌਜੂਦ ਹੈ। ਕੁੱਝ ਹਾਦਸਿਆਂ ਵਿੱਚ ਇਨਸਾਨ 100% ਸੱਚਾ ਹੋਣ ਕਰਕੇ ਵੀ ਹਰ ਪਰੂਫ਼ ਨਹੀ ਦਿਖਾ ਸਕਦਾ ਕਿਉਂਕਿ ਉਹ ਸਮਾਜ ਦੇ ਦਾਇਰੇ ਨੂੰ ਪਾਰ ਨਹੀਂ ਕਰਨਾ ਚਾਹੁੰਦਾ ਹੈ।ਸੋ ਕੌਸ਼ਿਸ ਮੇਰੀ ਵੀ ਇਹੋ ਹੋਵੇਗੀ ਕਿ ਬੇਗੁਨਾਹੀ ਵਾਸਤੇ ਹਰੇਕ ਪਰੂਫ਼ ਦੁਨੀਆ ਨੂੰ ਦਿਖਾਉਣਾ ਜਰੂਰੀ ਨਹੀ ਹੁੰਦਾ ਹੈ।ਕੁੱਝ ਰੱਬ ਤੇ ਛੱਡ ਦੇਣਾ ਚਾਹੀਦਾ ਹੈ ।ਹਮੇਸ਼ਾ ਵਿਰੋਧੀ ਤੇ ਦੋਸ਼ੀ ਇਸ ਨੂੰ ਕਮਜ਼ੋਰੀ ਸਮਝ ਕੇ ਜ਼ੁਲਮ ਕਰਨ ਤੋਂ ਹੱਟਦੇ ਹੀ ਨਹੀਂ ਹੈ ਜਾਂ ਕੋਈ ਤੀਜਾ ਇਸ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਦੋਨਾ ਪਾਸਿਆਂ ਨੂੰ ਆਪਸ ਵਿੱਚ ਉਲ਼ਝਾਈ ਰੱਖਦਾ ਹੈ।ਸੋ ਇਸ ਵਾਸਤੇ ਅਗਰ ਕੋਈ ਵੀ ਸਬੂਤ ਨੂੰ ਦੇਖਣ ਵਾਸਤੇ ਤਿਆਰ ਨਾ ਹੋਵੇ ਤਾਂ ਅਖੀਰ ਇਨਸਾਨ ਕੁਰਲਾ ਕੇ ਦੁਨੀਆ ਸਾਹਮਣੇ ਸਭ ਕੁੱਝ ਬੋਲ ਦਿੰਦਾ ਹੈ।ਸ਼ੌਸ਼ਲ ਮੀਡੀਆ ਤੇ ਵੀ ਹਰ ਕਿਸੇ ਨੂੰ ਆਪਣੇ ਵਿਚਾਰ ਸਭ ਸਾਹਮਣੇ ਰੱਖਣ ਦੀ ਅਜ਼ਾਦੀ ਹੈ ਅਗਰ ਕੋਈ ਗਲਤ ਤੱਥ ਜਾਂ ਬਿਨਾ ਪਰੂਫ਼ ਦੇ ਕਿਸੇ ਖਿਲਾਫ ਬੋਲਦਾ ਹੈ ਤਾਂ ਉਸਨੂੰ ਨਾ ਕਾਨੂੰਨ,ਨਾ ਰੱਬ ਤੇ ਨਾ ਸਮਾਜ ਬਖਸ਼ੇਗਾ।ਆਪਣੇ ਵੱਲੋ ਦਿੱਤੇ ਵਾਅਦੇ ਕਰਕੇ ਉਹਨਾਂ ਸਭ ਦਾ ਇੰਤਜ਼ਾਰ ਕਰਾਂਗਾ ਜਿੰਨਾ ਸਭ ਦੇ ਕਹਿਣ ਤੇ ਨਾ ਕੁੱਝ ਬੋਲਣ ਤੇ ਨਾ ਸ਼ੌਸ਼ਲ ਮੀਡੀਆ ਸਾਹਮਣੇ ਲਿਆਉਣ ਅਤੇ ਨਾ ਕਾਨੂੰਨੀ ਕਾਰਵਾਈ ਕਰਨ ਦਾ ਵਾਅਦਾ ਮੇਰੇ ਵੱਲੋ ਕੀਤਾ ਹੈ।
Ⓜ️❤️🦅🙏🏹
ਉਡੀਕ ਏ ਉਮੀਦਃ- ਬਚਿੱਤਰ ਢਿੱਲੋ ਖਾਕਸਰ

04/09/2023

ਤਕਦੀਰ ਤੇ ਵਿਸ਼ਵਾਸ਼ ਕਰਨਾ ਮੈ ਨਾ ਸਿੱਖਿਆ,
ਮਿਲਦਾ ਉਹੀ ਜੋ ਕੁਦਰਤ ਨੂੰ ਦਿਖਿਆ।

ਤਕਦੀਰ ਹਮੇਸ਼ਾ ਚੱਲ ਉੱਲਟ ਕਈਆਂ ਨਾਲੋ ਤੋੜ ਦਿੱਤਾ,
ਪਰ ਕਾਦਰ ਦੀ ਕੁਦਰਤ ਨੂੰ ਸਮਝਣਾ ਜੋ ਮੇਰੇ ਹਿੱਸੇ ਜੋੜ ਦਿੱਤਾ।

ਕਈਆਂ ਦਾ ਸੁਪਨਾ ਹੈ ਜੋ ਕੁਦਰਤ ਨੇ ਰੰਗ ਵਿਖਾ ਦਿੱਤੇ,
ਕਈ ਆਪਣੇ ਵਿੱਛੜ ਮੇਰੇ ਤੋ ਦੂਰ ਹੋਏ ਤੇ ਕਈ ਵਿਛੱੜੇ ਮੈਨੂੰ ਮਿਲਾ ਦਿੱਤੇ।

ਹਮੇਸ਼ਾ ਉਹੀ ਹੋਇਆ ਜੋ ਮੇਰੇ ਦਿਲ ਨੇ ਚਾਹਿਆ,
ਤਕਦੀਰ ਕਿਸਦਾ ਨਾਮ ਹੈ ਕਦੇ ਚੇਤੇ ਨਾ ਆਇਆ

ਪਰ ਕਈਆਂ ਰੁਹਾਨੀ ਹਾਦਸੇ ਬਿਨਾ ਸੋਚੇ ਹੀ ਹੋ ਗਏ,
ਕਈ ਵਾਰ ਡੁੰਗੀ ਸੱਟ ਖਾ ਕੇ ਉੱਥੇ ਖਲੋਅ ਗਏ।

ਮੇਰੇ ਯਾਰ,ਦਿਲਦਾਰ ਤੇ ਗ਼ਮਖ਼ਾਰਾਂ ਨੇ ਉੱਠਾਂ ਲੈਦੇ ਤੋਰ,
ਫਿਰ ਰਜ਼ਾ ਵਿੱਚ ਰਹਿ ਕੇ ਮੰਨ ਲੈਣਾ ਕਰ ਕੀ ਸਕਦਾ ਹੋਰ।

ਤਕਦੀਰ,ਕੁਦਰਤ ਤੇ ਰੱਬ ਦੀ ਰਜ਼ਾ ਇਹ ਤਿੰਨੋ ਵੱਖੋ ਵੱਖ ,
ਪਰ ਕੁਦਰਤ ਦੇ ਜੋ ਉੱਲਟ ਗਿਆ ਉਹਦਾ ਰਿਹਾ ਨਾ ਕੱਖ।

ਚੱਲੋ ਮੰਨਦੇ ਹਾ ਕਿੱਤੇ ਕਿਤੇ ਰੱਬ ਦੀ ਰਜ਼ਾ ਹੈ ,
ਪਰ ਕੁਦਰਤ ਅਨੁਸਾਰ ਜੀਣਾ ਉਹ ਅਲੱਗ ਹੀ ਮਜ਼ਾ ਹੈ।

ਮੇਰੀ ਜ਼ਿੰਦਗੀ ਵਿੱਚ ਕਈ ਰਿਸ਼ਤੇ ਨਾਤੇ ਐਵੇਂ ਆਏ ਇਕਸਾਰ,
ਪਤਾ ਹੀ ਨਾ ਲੱਗਿਆ ਕਦੋ ਛੱਡ ਗਏ ਅੱਧ ਵਿਚਕਾਰ।

ਜਦੋ ਪਿੱਛੇ ਮੁੜ ਕੇ ਦੇਖਦਾ ਤਾਂ ਕੋਈ ਆਪਣਾ ਤੇ ਨਾ ਪਰਾਇਆ,
ਫਿਰ ਇਹ ਸੋਚ ਤੁਰਦਾ ਹਾ ਕੇ ਕਾਦਰ ਦੀ ਕੁਦਰਤ ਨੇ ਇਹੀ ਚਾਹਿਆ।

ਮੈਨੂੰ ਇਸ ਛੋਟੇ ਉੱਮਰ ਦੇ ਪੰਧ ਵਿੱਚ ਬਹੁਤ ਦੁੱਖ ਤੇ ਤਸੀਹੇ ਝੱਲ਼ੇ,
ਹੁਣ ਵੀ ਤਸੀਹੇ ਝੱਲ ਰਿਹਾ ਸ਼ਾਇਦ ਮੇਰਾ ਧਿਆਨ ਨਹੀ ਕੁਦਰਤ ਵੱਲੇ।

ਕੀ ਮੈਨੂੰ ਵੀ ਫਿਰ ਸਭ ਛੱਡ ਦੇਣਾ ਚਾਹੀਦਾ ਤਕਦੀਰ ਤੇ ਸਾਰਾ,
ਪਰ ਮਾਰ ਹੰਬਲਾ ਮਿਹਨਤ ਕਰਨੀ ਪੈਣੀ ਕੋਈ ਹੋਰ ਦਿਸਦਾ ਨਾ ਚਾਰਾ।

“ਢਿੱਲੋਆ”ਤਕਦੀਰ ਤੇ ਮੇਰੀ ਮੈਨੂੰ ਸੋਕਣ ਬਣ ਹਮੇਸ਼ਾ ਸਾਹਮਣੇ ਜਾਂਦੀ ਆ,
ਮੈਂ ਵੀ ਸਾਹਮਣਾ ਕਰਕੇ ਜਿੰਨੀ ਲਾ ਸਕਦਾ ਹਾਂ ਜਾਨ ਦੀ ਬਾਜ਼ੀ ਆ।

✍️📝ਢਿੱਲੋ ਬਚਿੱਤਰⓂ️🙏✍️🏆

29/06/2023
ਫਿਰ ਨਾ ਵਾਪਸ ਆਉਣਾ ਪੁੱਲ ਹੇਠੋਂ ਲੰਘਿਆ ਪਾਣੀਆਂ ,ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ ਹਾਣੀਆਂ ।ਦੁਨੀਆ ਤੇ ਮੁੜ ਨਾ ਆਉਣਾ, ਬੰਦੇ ਦੇ ਗੁਣ ਪਛਾਣੋ ,...
20/04/2023

ਫਿਰ ਨਾ ਵਾਪਸ ਆਉਣਾ ਪੁੱਲ ਹੇਠੋਂ ਲੰਘਿਆ ਪਾਣੀਆਂ ,
ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ ਹਾਣੀਆਂ ।

ਦੁਨੀਆ ਤੇ ਮੁੜ ਨਾ ਆਉਣਾ, ਬੰਦੇ ਦੇ ਗੁਣ ਪਛਾਣੋ ,
ਕੀ ਕਹਿ ਗਿਆ? ਕੀ ਕਹਿਣਾ ? ਕੀ ਕਹਿਣਾ ਚਾਹੁੰਦਾ ਗੱਲ ਅਗਲੇ ਦੇ ਦਿਲ ਦੀ ਜਾਣੋ।

ਨਾਲ ਸਮੇ ਲਏ ਗਏ ਫੈਸਲੇ ਪਹਿਲਾ ਹੀ ਪੁੱਠੇ ਪੈ ਗਏ,
ਸਮੇ ਮਾਰੀ ਠੋਕਰ ਜੋ ਫੈਸਲੇ ਮਰਜ਼ੀ ਬਗੈਰ ਲਏ ਗਏ।

ਅੱਜ ਤੱਕ ਜੇ ਇੱਜ਼ਤ ਖਾਤਰ ਆਪਣੇ ਆਪ ਨੂੰ ਸੰਭਾਲ਼ ਰੱਖਿਆ,
ਜ਼ਿੰਦਗੀ ਦਾ ਕੋਈ ਮੁੱਲ ਨਹੀਂ ਇਹ ਮੈ ਪਹਿਲਾ ਦੱਸਿਆ।

ਛੱਡ ਦਿਉ ਸਭ ਚਿੰਤਾਵਾਂ ਤੇ ਸੰਭਾਲ਼ੋ ਆਪ ਨੂੰ ,
ਜ਼ਿੰਦਗੀ ਨੂੰ ਖਸ਼ ਹੋ ਜੀਉ ਨਾ ਰੱਖੋ ਉਦਾਸ ਆਪ ਨੂੰ ।

ਪਲ ਪਲ ਕਰਕੇ ਸਮੇ ਨੂੰ ਲੰਘਾਉਣਾ ਨਹੀਂ ਚਾਹੀਦਾ,
ਕਿਸੇ ਦੀ ਖੁਸ਼ੀ ਖਾਤਰ ਸਮਾ ਗਵਾਉਣਾ ਨਹੀਂ ਚਾਹੀਦਾ।

ਨਾ ਜ਼ਿਆਦਾ ਸੋਚੋ ਤੇ ਨਾ ਡਰੋ ਕੋਈ ਕੀ ਕਹਿੰਦਾ,
ਆਪਣੀ ਜ਼ਿੰਦਗੀ ਜੀਉ ਸਮਾ ਤੇ ਇਹੀ ਕਹਿੰਦਾ।

ਬੰਦੇ ਦੇ ਗੁਣ ਪਛਾਣੋ ਤੇ ਦੂਰ ਕਰੋ ਸ਼ੱਕ ਤੇ ਕੱਡੋ ਬਾਹਰ ਸੱਧਰਾਂ ਲਕੋਈਆ ,
ਜੋ ਪਿੱਛੇ ਹੋ ਗਿਆ ਸਭ ਭੁੱਲ ਜਾਉ ਕਿਹੜਾ ਇੱਕਲਾ ਤੁਹਾਡੇ ਨਾਲ ਹੋਈਆਂ ।

ਕਿਸੇ ਦੇ ਪਿੱਛੇ ਲੱਗ ਕੇ ਜਿੰਦਗੀ ਨਾ ਦਾਅ ਤੇ ਲਾਉ,
ਲਾਲਚ ਤੇ ਆਪਣੇ ਰਿਸ਼ਤਿਆਂ ਵੱਲ ਨਾ ਦੇਖੀ ਜਾਉ।

ਦੁਨੀਆ ਕੋਲੋ ਡਰਨਾ ਛੱਡ ਕੇ ਸਭ ਲਾਲਚੀ ਰਿਸ਼ਤਿਆਂ ਨੂੰ ਠੋਕਰ ਮਾਰੋ,
ਆਪਣੀ ਜਿੰਦਗੀ ਤੇ ਬੱਚਿਆਂ ਦਾ ਭਵਿੱਖ ਸਵਾਰੋ।

ਭਵਿੱਖ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਸਵਾਰ ਲਉ,
ਜੇ ਜਿਉਣੀ ਹੈ ਪਿਆਰ ਵਾਲੀ ਜਿੰਦਗੀ ਫਿਰ ਅੰਦਰੋਂ ਹਾਉਮੈ ਨੂੰ ਮਾਰ ਲਓ ।

ਹਰੇਕ ਬੰਦੇ ਵਿੱਚ ਔਗਣ ਹੁੰਦੇ ਪਰ ਤੁਸੀ ਗੁਣਾ ਨੂੰ ਪਛਾਣੋ,
ਕੋਣ ਆਪਣਾ ਤੇ ਕੌਣ ਪਰਾਇਆ ਇਹ ਜਲਦੀ ਜਾਣੋ।

ਜਿੰਦਗੀ ਜਿਵੇਂ ਮਰਜ਼ੀ ਜੀੳ ਪਰ ਕਰਿਉ ਨਾ ਹੱਦਾਂ ਪਾਰ,
ਹਰ ਇੱਕ ਦੀ ਆਪਣੀ ਸੋਚਣੀ ਤੇ ਵਿਚਾਰ।

ਕਿਰਦਾਰਾਂ ਦੇ ਲੱਖ ਚੰਗੇ ਹੋ ਇਹ ਕੋਈ ਨਹੀ ਸੋਚਦਾ ਵਿਚਾਰਦਾ,
ਜਦੋਂ ਵੀ ਮਾਰੂ "ਢਿੱਲੋਆ"ਕੋਈ ਆਪਣਾ ਬਣ ਮਾਰ ਦਾ।

13/04/2023

ਹੋਂਦ ਮੇਰੀ ਦੀ ਖਾਮੋਸ਼ੀ ਨੂੰ ਹਾਰ ਨਾ ਸਮਝਣਾ,
ਮੈ ਪਰਖ਼ ਰਿਹਾ ਹਾਲਾਤ ਹਾਲੇ ਲਾਚਾਰ ਨਾ ਸਮਝਣਾ।

ਹਰ ਰਾਹ ਮੋੜ ਤੇ ਬੰਦਾ ਹਮੇਸ਼ਾ ਚੋਕਸ ਹੁੰਦਾ ਆ
ਆਪਣੇ ਨੁਕਤੇ ਦੇ ਕੇ ਆਪਣੇ ਆਪ ਨੂੰ ਹੁਸ਼ਿਆਰ ਨਾ ਸਮਝਣਾ।

ਮਰਦ ਹਾਂ ਕਮਜ਼ੋਰ ਤੇ ਬੁਜਦਿਲ ਤੇ ਯਾਰਮਾਰ ਕਰਨ ਵਾਲੇ ਸ਼ਬਦ ਤੋਂ ਕੋਹਾਂ ਦੂਰ ਆ,

ਭੁੱਲ ਕਿ ਵੀ ਕਦੇ ਪੱਥਰ-ਦਿਲ ,ਬੇਵਫ਼ਾ ਜਾਂ ਗ਼ੱਦਾਰ ਨਾ ਸਮਝਣਾ

ਖੁੱਲੇ ਡੁੱਲੇ ਦਿਲ ਦਾ ਮਾਲਕ ਹੈ ਸਦਾ “ਬਚਿੱਤਰ ਢਿੱਲੋ”

ਸਮੇਂ ਹੱਥੋਂ ਹਾਰਿਆ ਹੋਇਆ ਹਾਂ ਪਰ ਦੁਨੀਆ ਜਿੱਤੀ ਆ ਸਾਰੀ ਪਰ ਹਾਰ ਨਾ ਸਮਝਣਾ।।

✍️ਬਚਿੱਤਰ ਢਿੱਲੋ🙏

ਮੈਨੂੰ ਦੇਹ ਮਾਫ਼ੀ ਮੇਰੀ ਧੀ ਰਾਣੀਏ ਕਰਕੇ ਵਾਅਦੇ ਨਿਭਾ ਨਾ ਸਕਿਆ ਤੇਰੇ ਨਾਲ,ਮੇਰੀ ਜ਼ਿੰਦਗੀ ਵਿੱਚ ਤੂੰ ਦੇਹ ਦਸਤਕ ਮੇਰੇ ਕਰਤੇ ਹੱਲ ਸਵਾਲ।ਉਸ ਦਿਨ ...
13/04/2023

ਮੈਨੂੰ ਦੇਹ ਮਾਫ਼ੀ ਮੇਰੀ ਧੀ ਰਾਣੀਏ ਕਰਕੇ ਵਾਅਦੇ ਨਿਭਾ ਨਾ ਸਕਿਆ ਤੇਰੇ ਨਾਲ,
ਮੇਰੀ ਜ਼ਿੰਦਗੀ ਵਿੱਚ ਤੂੰ ਦੇਹ ਦਸਤਕ ਮੇਰੇ ਕਰਤੇ ਹੱਲ ਸਵਾਲ।

ਉਸ ਦਿਨ ਜਦ ਤੱਕਿਆ ਘਰ ਨਾਨਕੇ ਪੁੱਤ ਮਿਹਰ ਨੂੰ ਪਹਿਲੀ ਵਾਰ,
ਮੇਰਾ ਹੱਥ ਨਾ ਰਿਹਾ ਮੇਰੇ ਕਾਬੂ ਤੇ ਮੈ ਸਿਰ ਤੇ ਹੱਥ ਰੱਖ ਦਿੱਤਾ ਪਿਆਰ।

ਪੁੱਤ ਦੇਖ ਤੈਨੂੰ ਮੈ ਸਾਮਣੇ ਜਦੋਂ ਪਹਿਲੀ ਵਾਰੀ ਤੱਕਿਆ ,
ਮੈ ਰੱਬ ਨੂੰ ਨਾਲ ਹੀ ਕਰ ਸ਼ਿਕਵਾ ਤੇ ਇਹੋ ਕਹਿ ਸਕਿਆ।

ਮੈ ਉਸ ਡਾਹਡੇ ਰੱਬ ਨੂੰ ਕਿਹਾ ਉਏ ਰੱਬਾ ਮੇਰਿਆਂ ਤੂੰ ਕਿਹੋ ਜਿਹੇ ਅਸੂਲ ਬਣਾਏ,
ਇਹਨੂੰ ਭੇਜ ਤੂੰ ਸਾਡੇ ਘਰ ਦਿੰਦਾ ਨਹੀਂ ਧੀ ਬੇਕਦਰਾ ਅਪਣਾਏ।

ਇਕਨਾ ਦੇ ਵਾਸਤੇ ਤੂੰ ਵੱਡੇ ਮਹਿਲ ਮੁਨਾਰੇ ਚੁਣਕੇ ਦਿੱਨਾ ਉਸ ਮਹਿਲਾ ਵਿੱਚ ਭੇਜ,
ਧੀਆਂ ਤੇ ਸਾਰੀਆਂ ਹੁੰਦੀਆਂ ਦਾਤਾ ਤੇਰੇ ਦਰਬਾਰ ਦੀਆਂ ਸਰਦਲਾਂ ਦੀ ਸੇਜ।

ਮੇਰਾ ਮਿਹਰ ਪੁੱਤ ਜਦੋਂ ਮਿਲਿਆ ਦੂਜੀ ਵਾਰ ,
ਪਿਉ ਧੀ ਨੇ ਖ਼ੂਬ ਕੀਤੀ ਮਸਤੀ ਤੇ ਗੂੜ੍ਹਾ ਕਰਲਿਆ ਪਿਆਰ ।

ਜਦ ਮੈਂ ਕੋਲ ਹੋਵਾ ਤਾਂ ਬੇਪਰਵਾਹੀ ਨਾਲ ਖੇਡ ਰਹੀ ਮਿਹਰ ਪੁੱਤ ਨੂੰ ਤੱਕਦਾ
ਮੈਂ ਹਮੇਸ਼ਾ ਕਹਿੰਦਾ ਆਪਣੀ ਨੰਨੀ ਪਰੀ ਨੂੰ ਹਰ ਵੇਲੇ ਖੇਡੀ ਜਾਦਾ ਨਹੀ ਕਦੇ ਥੱਕਦਾ।

ਕਹਿੰਦੀ ਪਾਪਾ ਮਸਾਂ ਤੇ ਮਿਲਦਾ ਮੋਕਾਂ ਖੇਡਣ ਦਾ ਸਾਰਾ ਦਿਨ ਮੈ ਸਕੂਲ ਰਹਿੰਦਾ,
ਘਰ ਆ ਕੇ ਫਿਰ ਕਰ ਹੋਮਵਰਕ ਮੈ ਫਿਰ ਕਦੇ ਕਿਤੇ ਬੈਠ ਕਦੇ ਕਿਤੇ ਮੰਮਾ ਨੂੰ ਇਹੋ ਕਹਿੰਦਾ,

ਮੈਨੂੰ ਦਿਉ ਚੀਜੀਆ ਪਾਪਾ ਵਾਲੀਆਂ ਜੋ ਉਸ ਦਿਨ ਦੇ ਕੇ ਗਏ,
ਤੁਹਾਨੂੰ ਕਿਹਾ ਖਾ ਲੈਣ ਦੇ ਰੱਜ ਕੇ ਪੁੱਤ ਨੂੰ ਪਾਪਾ ਕਹਿ ਕੇ ਗਏ।

ਏਨੀ ਛੋਟੀ ਉੱਮਰ ਵਿੱਚ ਹੀ ਮਿਹਰ ਨੂੰ ਕਿੰਨੀ ਸਿਆਣੀ ਰੱਬ ਨੇ ਦਿੱਤਾ ਕਰ ,
ਮੈਨੂੰ ਮੁੰਹ ਢਿੱਲਾ ਕਰ ਨਿੱਤ ਕਹਿੰਦੀ ਪਾਪਾ ਆਪਾ ਕਦੋਂ ਜਾਣਾ ਆਪਣੇ ਘਰ।

ਮੈ ਸੋਚਾਂ ਵਿੱਚ ਡੁੱਬ ਕੇ ਦਿਲ ਨੂੰ ਲੱਗਿਆ ਪੁੱਛਣ ਕੀਤਾ ਹੈ ਪੁੱਤ ਨੇ ਜੋ ਸਵਾਲ ,
ਮੈ ਇੱਕ ਦਮ ਦੇਕੇ ਸਕੂਲ ਵੈਨ ਦਾ ਹਵਾਲਾ ਤੇ ਇੱਕ ਦਮ ਦਿੱਤਾ ਟਾਲ ।

ਜਦੋ ਕੱਲੀ ਮੇਰੇ ਗੋਦੀ ਆ ਬੈਠਦੀ ਤੇ ਬੜਾ ਕੁੱਝ ਪੁੱਛ ਕੇ ਮੈਨੂੰ ਸੋਚਾਂ ਵਿੱਚ ਪਾ ਦਿੰਦੀ ,
ਫਿਰ ਕਹਿਣਾ ਪਾਪਾ ਤੁਸੀ ਤੇ ਚੰਗੇ ਹੋ ਮੈਨੂੰ ਕਦੇ ਮੰਮਾ ਕਦੇ ਨਾਨੀ ਬਿਨਾ ਗਲਤੀ ਤੋ ਸਜਾ ਦਿੰਦੀ ।

ਮੈ ਘੁੱਟ ਬਾਂਹਾਂ ਵਿੱਚ ਪੁੱਤ ਮਿਹਰ ਨੂੰ ਇੱਕ ਦਮ ਇਹੋ ਕਹਿਣਾ ,
ਬੱਸ ਥੋੜ੍ਹੀ ਦੇਰ ਹੋਰ ਹੀ ਆਪਾ ਆਪਣੇ ਘਰ ਜਲਦੀ ਜਾ ਰਹਿਣਾ ।

ਫਿਰ ਮੈ ਖੂਸ਼ੀ ਖੁਸ਼ੀ ਆਪਣੇ ਸ਼ੇਰ ਪੁੱਤ ਨੂੰ ਕਈ ਕਈ ਲਾਡ ਲਡਾਉਣੇ ਤੇ ਸੀਨੇ ਲੈਣਾ ਲਾਅ,
ਅਲੱਗ ਜ਼ਿਆਦਾ ਸਕੂੰਨ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਤੇ ਸਾਂਭਿਆ ਨਾ ਜਾਂਦਾ ਚਾਅ।

ਮੈਨੂੰ ਇੱਕ ਗੱਲ ਬੜੀ ਉਹਦੀ ਜੱਚਦੀ ਜਦੋ ਕਹਿੰਦੀ ਤੁਸੀ ਗੰਦੇ ਪਾਪਾ ਹੋ,
ਤੁਸੀ ਮੈਨੂੰ ਕਹਿ ਦਿੰਦੇ ਮੇਰੇ ਮਿਹਰ ਪੁੱਤ ਨੂੰ ਕੀ ਚਾਹੀਦਾ ?ਪਰ ਫਿਰ ਨਹੀਂ ਲੈ ਕੇ ਦਿੰਦੇ ਹੋ।

ਮੈ ਟਾਲਣ ਵਾਸਤੇ ਕਹਿਣਾ ਪੁੱਤ ਮੈ ਪੈਸੇ ਮੰਮਾ ਨੂੰ ਦੇ ਦਿੱਤੇ ਸੀ ਤੇ ਕਿਹਾ ਕੇ ਜੋ ਮੰਗੇ ਮੇਰਾ ਮਿਹਰ ਪੁੱਤ,
ਫਿਰ ਤੇਰੇ ਮੰਮਾ ਵੀ ਗੰਦੇ ਜੋ ਲੈ ਪੈਸੇ ਮੇਰੇ ਕੋਲੋ ਪੁੱਤ ਨੂੰ ਕਿਉਂ ਨਹੀਂ ? ਦਿੱਤਾ ਲੈ ਕੇ ਜੋ ਮੰਗਦਾ ਸ਼ੇਰ ਪੁੱਤ।

✍️📝Ⓜ️ਬਚਿੱਤਰ ਢਿੱਲੋ🙏

ਮਿਲਣ ਤੋਂ ਪਹਿਲਾਂਉਹ ਸੋਚਦੀ ਰਹੀਮੇਰੇ ਬਾਰੇਸੱਪ, ਨਾਗ,ਫ਼ਨੀਅਰਮਿਲੀ ਠਹਿਰੀ,,,ਤੇ ਜਾਣ ਤੋਂ ਪਹਿਲਾਂਉਸ ਕਿਹਾਸਾਧੂ,ਜੋਗੀ, ਰਮਤਾਦਿਲ ਕੀਤਾਜਾਂਦੀ ਹੋਈ ...
13/04/2023

ਮਿਲਣ ਤੋਂ ਪਹਿਲਾਂ
ਉਹ ਸੋਚਦੀ ਰਹੀ
ਮੇਰੇ ਬਾਰੇ

ਸੱਪ, ਨਾਗ,ਫ਼ਨੀਅਰ

ਮਿਲੀ ਠਹਿਰੀ
,,,ਤੇ ਜਾਣ ਤੋਂ ਪਹਿਲਾਂ
ਉਸ ਕਿਹਾ
ਸਾਧੂ,ਜੋਗੀ, ਰਮਤਾ

ਦਿਲ ਕੀਤਾ
ਜਾਂਦੀ ਹੋਈ ਨੂੰ
ਸੱਪ ਬਣ ਕੇ
ਲਿਪਟ ਜਾਂਦਾ
✍🏾Dhillon Bachiter Ⓜ️✍️🙏

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ 💐ਪੰਚਮ ਪਾਤਸ਼ਾਹ,ਸ਼ਹੀਦਾ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼...
12/04/2023

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ 💐

ਪੰਚਮ ਪਾਤਸ਼ਾਹ,ਸ਼ਹੀਦਾ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।

#ਗੁਰੂਅਰਜਨਦੇਵਜੀ

Address

Tarn Taran
143401

Telephone

+917880000101

Website

Alerts

Be the first to know and let us send you an email when Dhillon Bachiter posts news and promotions. Your email address will not be used for any other purpose, and you can unsubscribe at any time.

Contact The Business

Send a message to Dhillon Bachiter:

Share

Category