Raj Virdi

Raj Virdi Contact information, map and directions, contact form, opening hours, services, ratings, photos, videos and announcements from Raj Virdi, Estate agent, 120 steelwell Road, Brampton, ON.

03/31/2024

ਲਾਲਚੀ ਅਤੇ ਮਾਇਆ ਮੋਹ ਦੇ ਭਰਿਆਂ ਲਈ ਇਨਸਾਨੀਅਤ ਭਰਿਆ ਸਾਡਾ ਵਿਰਸਾ !

ਇਹ ਕਹਾਣੀ ਕਿਸੇ ਨੇ ਮੈਨੂੰ ਭੇਜੀ ਹੈ; ਵਧੀਆ ਲੱਗੀ ਤਾਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਵੀ ਸੁਣਾਂਵਾਂ 🍒

🍍ਕਿਰਪਾ ਕਰਕੇ ਇਸ ਨੂੰ ਜਰੂਰ ਪੜ੍ਹਿਓ 🍍

* ਵਾਸੂ ਭਾਈ ਅਤੇ ਵੀਣਾ ਬੇਨ * ਗੁਜਰਾਤ ਦੇ ਇੱਕ ਸ਼ਹਿਰ ਵਿੱਚ ਰਹਿੰਦੇ ਨੇ, ਅੱਜ ਦੋਨੋਂ ਯਾਤਰਾ ਦੀ ਤਿਆਰੀ ਕਰ ਰਹੇ ਸੀ। 3 ਦਿਨ ਦੀ ਛੁੱਟੀ ਸੀ; ਪੇਸ਼ੇ ਤੋਂ ਡਾਕਟਰ ਹਨ। ਲੰਬੀ ਛੁੱਟੀ ਨਹੀਂ ਲੈ ਸਕਦੇ ਸੀ ਪਰ ਜਦੋਂ ਵੀ ਕਿਤੇ ਮੌਕਾ ਮਿਲ਼ਦਾ ਦੋ-ਤਿੰਨ ਦਿਨ ਲਈ ਕਿਤੇ ਨ ਕਿਤੇ ਛੋਟੀ ਯਾਤਰਾ ਤੇ ਚਲੇ ਜਾਂਦੇ ਹਨ। ਅੱਜ ਉਹਨਾਂ ਦਾ ਇੰਦੌਰ-ਉੱਜੈਨ ਜਾਣ ਦਾ ਵਿਚਾਰ ਸੀ।

ਦੋਨੋਂ ਮੈਡੀਕਲ ਕਾਲਜ ਵਿੱਚ ਕਲਾਸ-ਫੈਲੋ ਸਨ। ਉੱਥੇ ਹੀ ਪ੍ਰੇਮ ਦਾ ਬੂਟਾ ਲੱਗਿਆ ਅਤੇ ਡਿਗ਼ਰੀ ਮਿਲ਼ਦਿਆ-ਮਿਲ਼ਦਿਆਂ ਰੁੱਖ਼ ਬਣ ਗਿਆ। ਦੋਨਾਂ ਨੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ਼ ਵਿਆਹ ਕਰ ਲਿਆ।

2 ਸਾਲ ਹੋ ਗਏ ਸਨ। ਅਜੇ ਕੋਈ ਔਲਾਦ ਨਹੀਂ ਸੀ, ਏਸ ਲਈ ਯਾਤਰਾ ਦਾ ਅਨੰਦ ਲੈਂਦੇ ਰਹਿੰਦੇ ਸੀ।

ਦੋਹਾਂ ਨੇ ਆਪਣਾ ਨਿੱਜੀ ਹਸਪਤਾਲ ਖੋਲ੍ਹਣ ਦਾ ਫ਼ੈਸਲਾ ਕੀਤਾ। ਬੈਂਕ ਤੋਂ ਲੋਨ ਲਿਆ। ਵੀਣਾ ਬੇਨ ਗ਼ਾਯਨੀ ਦੀ ਮਾਹਿਰ ਹੈ ਅਤੇ ਵਾਸੂ ਭਾਈ ਮੈਡੀਸਨ ਦੇ। ਇਸ ਲਈ ਦੋਹਾਂ ਦੀ ਕਾਬਲੀਅਤ ਕਾਰਣ ਹਸਪਤਾਲ ਚੰਗਾ ਚੱਲ ਨਿੱਕਲ਼ਿਆ।

ਯਾਤਰਾ ਤੇ ਰਵਾਨਾ ਹੋਏ ਤਾਂ ਅਸਮਾਨ ਵਿੱਚ ਬੱਦਲ਼ਵਾਈ ਛਾਈ ਹੋਈ ਸੀ। ਮੱਧ ਪ੍ਰਦੇਸ਼ ਦਾ ਬਾਰਡਰ ਅਜੇ 200 ਕਿ•ਮੀ• ਦੂਰ ਸੀ ਕਿ ਬਾਰਿਸ਼ ਹੋਣ ਲੱਗੀ। ਬਾਰਡਰ ਤੋਂ 40ਕੁ ਕਿ•ਮੀ•ਉਰ੍ਹਾਂ, ਇੱਕ ਛੋਟੇ ਸ਼ਹਿਰ ਨੂੰ ਪਾਰ ਕਰਦਿਆਂ ਕਾਫ਼ੀ ਸਮਾਂ ਲੱਗ ਗਿਆ। ਚਿੱਕੜ ਅਤੇ ਟ੍ਰੈਫਿਕ ਜਾਮ ਕਾਰਣ ਉਹਨਾਂ ਬੜੀ ਮੁਸ਼ਕਿਲ ਨਾਲ਼ ਰਾਸਤਾ ਪਾਰ ਕੀਤਾ।

ਰੋਟੀ ਤਾਂ ਮੰਜ਼ਿਲ ਤੇ ਪਹੁੰਚ ਕੇ ਹੀ ਖਾਣ ਦਾ ਵਿਚਾਰ ਸੀ, ਪਰ ਚਾਹ ਦਾ ਟਾਇਮ ਹੋ ਗਿਆ ਸੀ। ਉਹ ਛੋਟੇ ਸ਼ਹਿਰ ਤੋਂ 4-5 ਕਿ•ਮੀ• ਅੱਗੇ ਨਿੱਕਲ਼ੇ ਤਾਂ ਸੜਕ ਦੇ ਕੰਢੇ ਇੱਕ ਛੋਟਾ ਜਿਹਾ ਘਰ ਦਿਖਾਈ ਦਿੱਤਾ , ਜਿਸਦੇ ਅੱਗੇ ਲੇਅ'ਸ ਅਤੇ ਕੁਰਕੁਰਿਆਂ ਦੇ ਪੈਕੇਟ ਟੰਗੇ ਹੋਏ ਸਨ। ਉਨ੍ਹਾਂ ਨੇ ਵਿਚਾਰ ਕੀਤੀ ਕਿ ਇਹ ਕੋਈ ਛੋਟਾ ਮੋਟਾ ਹੋਟਲ ਹੈ।

ਵਾਸੂਭਾਈ ਨੇ ਗੱਡੀ ਰੋਕੀ ਅਤੇ ਦੁਕਾਨ ਤੇ ਗਏ। ਕੋਈ ਨਹੀਂ ਸੀ। ਅਵਾਜ਼ ਲਾਈ ਤਾਂ ਅੰਦਰੋਂ ਇੱਕ ਬੀਬੀ ਨਿੱਕਲ਼ੀ। ਉਸਨੇ ਪੁੱਛਿਆ ••" ਕੀ ਚਾਹੀਦਾ ਹੈ ਭਾਈ ••?"
ਵਾਸੂ ਭਾਈ ਨੇ ਦੋ ਪੈਕਟ ਲੇਅ'ਸ ਦੇ ਲਏ ਅਤੇ ਕਿਹਾ ••" ਦੋ ਕੱਪ ਚਾਹ ਬਣਾ ਦਿਓ ; ਥੋੜਾ ਜਲਦੀ ਬਣਾ ਦਿਓ, ਅਸੀਂ ਬੜੀ ਦੂਰ ਜਾਣਾ ਹੈ। "

ਲੇਅ'ਸ, ਲੈ ਕੇ ਗੱਡੀ ਚ ਬੈਠ, ਖਾਂਦਿਆਂ ਹੋਇਆਂ ਚਾਹ ਉਡੀਕਣ ਲੱਗੇ। ਲੇਅ'ਸ ਮੁੱਕ ਗਏ ਸੀ ਪਰ ਚਾਹ ਅਜੇ ਤੱਕ ਨਹੀਂ ਸੀ ਆਈ। ਦੋਨੋਂ ਜਣੇ ਕਾਰ ਚੋਂ ਨਿੱਕਲ਼ ਕੇ ਦੁਕਾਨ ਵਿੱਚ ਰੱਖੀਆਂ ਕੁਰਸੀਆਂ ਤੇ ਜਾ ਬੈਠੇ।

ਵਾਸੂ ਭਾਈ ਨੇ ਫੇਰ ਅਵਾਜ਼ ਲਾਈ ••

ਮਿੰਟ ਕੁ ਬਾਅਦ ਉਹੀ ਬੀਬੀ ਅੰਦਰੋਂ ਬਾਹਰ ਆਈ ਤੇ ਬੋਲੀ ••" ਵੀਰੇ! ਬਾੜੇ ਚੋਂ ਤੁਲਸੀ ਲੈਣ ਚਲੀ ਗਈ ਸੀ। ਇਸ ਲਈ ਦੇਰ ਹੋ ਗਈ, ਹੁਣ ਚਾਹ ਬਣ ਰਹੀ ਹੈ। "

ਥੋੜ੍ਹੀ ਦੇਰ ਵਿੱਚ ਇੱਕ ਪਲੇਟ ਉੱਤੇ ਦੋ ਘਸਮੈਲ਼ੇ ਜਿਹੇ ਕੱਪਾਂ ਵਿੱਚ, ਉਹ ਬੀਬੀ ਗਰਮਾ-ਗਰਮ ਚਾਹ ਲੈ ਆਈ। ਘਸਮੈਲ਼ੇ ਜਿਹੇ ਕੱਪ ਵੇਖ ਕੇ ਵਾਸੂ ਭਾਈ ਇੱਕਦਮ ਅੱਪਸੈਟ ਜਿਹੇ ਹੋ ਗਏ। ਕੁੱਝ ਬੋਲਣਾ ਚਾਹੁੰਦੇ ਸੀ ਕਿ ਵੀਣਾ ਬੇਨ ਨੇ ਹੱਥ ਦੇ ਇਸ਼ਾਰੇ ਨਾਲ਼ ਵਰਜ਼ ਦਿੱਤਾ।

ਚਾਹ ਦੇ ਕੱਪ ਚੁੱਕੇ ; ਉਸ ਵਿੱਚੋ ਅਦਰਕ ਅਤੇ ਤੁਲਸੀ ਦੀ ਮਹਿਕ ਉੱਠ ਰਹੀ ਸੀ। ਦੋਹਾਂ ਨੇ ਚਾਹ ਦਾ ਇੱਕ ਸਿੱਪ ਲਿਆ ••ਤੇ ਅਨੰਦ ਭਰੀ ਤੱਕਣੀ ਨਾਲ਼ ਇੱਕ-ਦੂਜੇ ਵੱਲ ਤੱਕਿਆ •• ਲਾਜਵਾਬ ਸੁਆਦ ਅਤੇ ਬੇਮਿਸਾਲ ਮਹਿਕ,,,ਜ਼ਿੰਦਗੀ ਵਿੱਚ ਪਹਿਲੀ ਵਾਰ ਉਹਨਾਂ ਨੂੰ ਅਜਿਹੀ ਚਾਹ ਮਿਲ਼ੀ ਸੀ। ਉਹਨਾਂ ਦੇ ਮਨ ਦੀ ਸਾਰੀ ਹਿਚਕਚਾਹਟ ਦੂਰ ਹੋ ਗਈ ਅਤੇ ਸੁਆਦ ਲੈ-ਲੈ ਕੇ ਚਾਹ ਦਾ ਅਨੰਦ ਲੈਣ ਲੱਗੇ।

ਚਾਹ ਖ਼ਤਮ ਹੋਈ ਤਾਂ ਵਾਸੂ ਭਾਈ ਨੇ ਬੀਬੀ ਨੂੰ ਪੁੱਛਿਆ ••" ਜੀ ਕਿੰਨੇ ਪੈਸੇ ?"

ਬੀਬੀ ਨੇ ਕਿਹਾ, " ਵੀਹ ਰੁਪਏ "।

ਵਾਸੂ ਭਾਈ ਨੇ ਸੌ ਦਾ ਨੋਟ ਦਿੱਤਾ।

ਬੀਬੀ ਬੋਲੀ ••" ਵੀਰ ਜੀ! ਮੇਰੇ ਕੋਲ਼ ਸੌ ਦੇ ਖੁੱਲ੍ਹੇ ਪੈਸੇ ਨਹੀਂ ਹਨ, ਤੁਸੀਂ ਵੀਹ ਰੁਪਏ ਖੁੱਲ੍ਹੇ ਦੇ ਦਿਓ। "

ਵਾਸੂ ਭਾਈ ਨੇ ਵੀਹ ਦਾ ਨੌਟ ਦਿੰਦਿਆਂ ਕਿਹਾ ••" ਪਰ ਅਸੀਂ ਤਾਂ ਲੇਅ'ਸ ਦੇ ਪੈਕਟ ਵੀ ਲਏ ਸੀ !"

ਬੀਬੀ ਬੋਲੀ ••" ਹਾਂ ਜੀ, ਇਹ ਪੈਸੇ ਉਸੇ ਦੇ ਹੀ ਹਨ, ਚਾਹ ਦੇ ਨਹੀਂ। "

" ਅਰੇ ! ਤੁਸੀਂ ਚਾਹ ਦੇ ਪੈਸੇ ਕਿਉਂ ਨਹੀਂ ਲਏ ••?" ਡਾਕਟਰ ਜੋੜੀ ਹੈਰਾਨ ਸੀ।

ਜਵਾਬ ਮਿਲਿਆ ••" ਅਸੀਂ ਚਾਹ ਨਹੀਂ ਵੇਚਦੇ,,ਇਹ ਹੋਟਲ ਨਹੀਂ ਹੈ। "

"ਫਿਰ ਤੁਸੀਂ ਚਾਹ ਕਿਉਂ ਬਣਾ ਕੇ ਦਿੱਤੀ?" ਵੀਣਾ ਬੇਨ ਨੇ ਪੁੱਛਿਆ।

" ਅਤਿਥਿ ( ਮੇਹਮਾਨ, ਪ੍ਰਾਹੁਣੇ ) ਆਏ; ਉਨ੍ਹਾਂ ਦੀ ਇੱਛਾ ਸੀ ••ਏਸ ਕਰਕੇ। ਸਾਡੇ ਕੋਲ਼ ਤਾਂ ਦੱਧ ਵੀ ਨਹੀਂ ਰੱਖਿਆ ਹੁੰਦਾ, ਕਿਉਂਕਿ ਚਾਹ ਨਹੀਂ ਵੇਚਦੇ। ਏਸ ਬੱਚੇ ਲਈ ਦੁੱਧ ਰੱਖਿਆ ਸੀ, ਪਰ ਅਤਿਥਿ ਨੂੰ ਜਵਾਬ ਕਿੰਵੇਂ ਦੇ ਦਿੰਦੀ ; ਇਸਲਈ ਉਸ ਦੁੱਧ ਦੀ ਚਾਹ ਬਣਾ ਦਿੱਤੀ ।"

" ਹੁਣ ਬੱਚੇ ਨੂੰ ਕੀ ਪਿਲ਼ਾਓਂਗੇ ••?" ਡਾਕਟਰ ਬੋਲਿਆ।

" ਇੱਕ ਦਿਨ ਨਾ ਪੀਵੇਗਾ ਤਾਂ ਮਰ ਨਹੀਂ ਜਾਵੇਗਾ। ਇਸਦੇ ਪਾਪਾ ਬਿਮਾਰ ਨੇ ••ਉਹ ਸ਼ਹਿਰ ਜਾ ਕੇ ਦੁੱਧ ਲੈ ਆਉਂਦੇ, ਪਰ ਉਹਨਾਂ ਨੂੰ ਕੱਲ੍ਹ ਦਾ ਬੁਖ਼ਾਰ ਹੀ ਨਹੀਂ ਉੱਤਰਿਆ ; ਸ਼ਾਮ ਤੱਕ ਠੀਕ ਹੋ ਜਾਣਗੇ ਤਾਂ ਸਵੇਰੇ ਜਾ ਕੇ ਦੁੱਧ ਲੈ ਆਉਣਗੇ। " ਬੀਬੀ ਨੇ ਕਿਹਾ।

ਵਾਸੂ ਭਾਈ ਉਸਦੀ ਗੱਲ ਸੁਣ ਸੁੰਨ ਜਿਹੇ ਹੋ ਗਏ।

'ਏਸ ਬੀਬੀ ਨੇ ਹੋਟਲ ਨਾ ਹੁੰਦਿਆਂ ਹੋਇਆਂ ਵੀ, ਆਪਣੇ ਬੱਚੇ ਲਈ ਰੱਖੇ ਦੁੱਧ ਦੀ ਚਾਹ ਬਣਾ ਕੇ ਦਿੱਤੀ, ਉਹ ਵੀ ਸਿਰਫ਼ ਇਸ ਲਈ ਕਿ ਮੈਂ ਕਿਹਾ ਸੀ ••ਜੋ ਉਸਦੇ ਘਰ ਅਤਿਥਿ ( ਮੇਹਮਾਨ ) ਬਣ ਕੇ ਆਇਆ ਸੀ ••!! ਸੰਸਕਾਰਾਂ ਅਤੇ ਸੱਭਿਅਤਾ ਦੇ ਮਾਮਲੇ ਵਿੱਚ ਇਹ ਬੀਬੀ ਮੇਰੇ ਤੋਂ ਬਹੁਤ ਅੱਗੇ ਹੈ।' ਡਾਕਟਰ ਦੇ ਮਨ ਵਿੱਚ ਵਿਚਾਰਾਂ ਦੀ ਉਥਲ-ਪੁਥਲ ਸੀ।

ਉਹਨਾਂ ਨੇ ਕਿਹਾ••" ਅਸੀਂ ਦੋਨੋਂ ਡਾਕਟਰ ਹਾਂ ••ਤੁਹਾਡੇ ਪਤੀ ਕਿੱਥੇ ਹਨ ?"

ਬੀਬੀ ਉਹਨਾਂ ਨੂੰ ਅੰਦਰ ਲੈ ਗਈ ; ਅੰਦਰ ਗਰੀਬੀ ਦਾ ਪਸਾਰਾ ਸੀ ।

ਮੰਜੇ ਤੇ ਇੱਕ ਅੱਧਖੜ ਬੰਦਾ ਪਿਆ ਸੀ ; ਬੜਾ ਹੀ ਦੁਬਲਾ ਪਤਲਾ।

ਵਾਸੂ ਭਾਈ ਨੇ ਜਾ ਕੇ ਉਸਦੇ ਮੱਥੇ ਤੇ ਹੱਥ ਰੱਖਿਆ ••ਮੱਥਾ ਗਰਮ ਸੀ, ਸ਼ਰੀਰ ਕੰਬ ਰਿਹਾ ਸੀ।

ਡਾਕਟਰ ਸਾਹਿਬ ਗੱਡੀ ਵਿੱਚ ਗਏ ਅਤੇ ਆਪਣਾ ਬੈਗ਼ ਲੈ ਕੇ ਆਏ। ਉਸ ਭਾਈ ਨੂੰ ਦੋ-ਤਿੰਨ ਗੋਲ਼ੀਆਂ ਕੱਢ ਕੇ ਖੁਆਈਆਂ ਤੇ ਕਿਹਾ ••" ਇਹਨਾਂ ਗੋਲ਼ੀਆਂ ਨਾਲ਼ ਇੰਨ੍ਹਾਂ ਦਾ ਰੋਗ ਠੀਕ ਨਹੀਂ ਹੋਵੇਗਾ। ਮੈਂ ਪਿੱਛੇ ਸ਼ਹਿਰ ਜਾ ਕੇ ਇੰਜੈਕਸ਼ਨ ਅਤੇ ਗੁਲੂਕੋਜ਼ ਦੀ ਬੋਤਲ ਲੈ ਕੇ ਆਉਂਦਾ ਹਾਂ। " ਡਾਕਟਰਨੀ ਸਾਹਿਬਾ ਨੂੰ ਉਨ੍ਹਾਂ ਨੇ ਮਰੀਜ਼ ਦੇ ਕੋਲ਼ ਬੈਠਣ ਲਈ ਕਿਹਾ।

ਗੱਡੀ ਲੈ ਕੇ ਗਏ ਅਤੇ ਅੱਧੇ ਘੰਟੇ ਵਿੱਚ ਸ਼ਹਿਰੋਂ ਗੁਲੂਕੋਜ਼ ਦੀ ਬੋਤਲ, ਇੰਜੈਕਸ਼ਨ ਅਤੇ ਦੁੱਧ ਦੀਆਂ ਥੈਲੀਆਂ ਵੀ ਲੈ ਕੇ ਆ ਗਏ।

ਮਰੀਜ਼ ਨੂੰ ਟੀਕਾ ਲਾਇਆ ••ਬੋਤਲ ਚੜ੍ਹਾਈ ਅਤੇ ਜਦ ਤੱਕ ਬੋਤਲ ਲੱਗੀ, ਦੋਹੇਂ ਜੀਅ ਉੱਥੇ ਹੀ ਬੈਠੇ ਰਹੇ।

ਇੱਕ ਵਾਰ ਹੋਰ ਤੁਲਸੀ ਅਤੇ ਅਦਰਕ ਦੀ ਚਾਹ ਬਣੀ। ਦੋਨਾਂ ਲੇ ਚਾਹ ਪੀਤੀ ਅਤੇ ਬੀਬੀ ਦੇ ਸੁਘੜ ਹੱਥਾਂ ਦੀ ਤਰੀਫ਼ ਕੀਤੀ।

ਜਦੋਂ ਦੋ ਘੰਟੇ ਬਾਅਦ ਮਰੀਜ਼ ਦੀ ਹਾਲਤ ਵਿੱਚ ਕੁੱਝ ਸੁਧਾਰ ਆਇਆ ਤਾਂ ਡਾਕਟਰ ਜੋੜੀ ਆਪਣੀ ਯਾਤਰਾ ਤੇ ਅੱਗੇ ਵਧੀ।

3 ਦਿਨ ਇੰਦੌਰ-ਉੱਜੈਨ ਵਿੱਚ ਰਹਿ ਕੇ ਜਦੋਂ ਵਾਪਸ ਮੁੜੇ ਤਾਂ ਉਹਨਾਂ ਦੇ ਬੱਚੇ ਲਈ ਬਹੁਤ ਸਾਰੇ ਖਿਡੌਣੇ ਅਤੇ ਦੁੱਧ ਦੀਆਂ ਥੈਲੀਆਂ ਲੈ ਕੇ ਆਏ। ਵਾਪਸ ਉਹਨਾਂ ਦੀ ਦੁਕਾਨ ਤੇ ਆ ਕੇ ਰੁਕੇ।

ਡਾਕਟਰ ਸਾਹਿਬ ਨੇ ਅਵਾਜ਼ ਲਗਾਈ ਤਾਂ ਦੋਨੋਂ ਜੀਅ ਦੁਕਾਨ ਚੋਂ ਬਾਹਰ ਨਿੱਕਲ਼ੇ ਤੇ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ।

ਖਿੜੇ ਚੇਹਰੇ ਨਾਲ਼ ਬੀਬੀ ਬੋਲੀ ••" ਤੁਹਾਡੀ ਦਵਾਈ ਨਾਲ਼ ਦੂਜੇ ਦਿਨ ਹੀ ਬਿਲਕੁਲ ਠੀਕ ਹੋ ਗਏ ਸੀ। "

ਵਾਸੂ ਭਾਈ ਨੇ ਬੱਚੇ ਨੂੰ ਖਿਡੌਣੇ ਦਿੱਤੇ ; ਦੁੱਧ ਦੇ ਪੈਕਟ ਦਿੱਤੇ। ਫਿਰ ਤੋਂ ਤੁਲਸੀ-ਅਦਰਕ ਵਾਲ਼ੀ ਚਾਹ ਬਣੀ ਅਤੇ ਗੱਲਬਾਤ ਕਰਦਿਆਂ ਮੁਹੱਬਤਾਂ ਕਾਇਮ ਹੋਈਆਂ ।

ਡਾਕਟਰ ਸਾਹਿਬ ਨੇ ਆਪਣਾ ਕਾਰਡ ਦਿੰਦਿਆਂ ਕਿਹਾ ••" ਜਦ ਕਦੀ ਵੀ ਉਧਰ ਆਉਣਾ ਹੋਵੇ ਤਾਂ ਜਰੂਰ ਮਿਲ਼ ਕੇ ਜਾਣਾ। " ਅਤੇ ਦੋਨੋਂ ਉੱਥੋ ਆਪਣੇ ਸ਼ਹਿਰ ਵੱਲ ਮੁੜ ਗਏ।

ਸ਼ਹਿਰ ਪਹੁੰਚ ਕੇ ਵੀ ਡਾਕਟਰ ਸਾਹਿਬ ਨੇ ਉਸ ਬੀਬੀ ਦੀ ਗੱਲ ਯਾਦ ਰੱਖੀ ; ਫਿਰ ਉਨ੍ਹਾਂ ਮਨ ਹੀ ਮਨ ਇੱਕ ਫੈਸਲਾ ਲਿਆ :

ਆਪਣੇ ਹਸਪਤਾਲ ਦੇ ਰਿਸੈਪਸ਼ਨ ਤੇ ਬੈਠੇ ਆਦਮੀ ਨੂੰ ਕਿਹਾ ••" ਅੱਗੇ ਤੋਂ ਜਿਹੜੇ ਵੀ ਮਰੀਜ਼ ਆਉਣ, ਤੈਂ ਉਹਨਾਂ ਦਾ ਸਿਰਫ਼ ਨਾਂਅ ਲਿਖ ਕੇ ਪਰਚੀ ਬਨਾਉਣੀ ਹੈ, ਫੀਸ ਨਹੀ ਲੈਣੀ ••ਫੀਸ ਮੈਂ ਆਪ ਲਵਾਂਗਾ। "

ਹੁਣ ਜਦੋਂ ਮਰੀਜ਼ ਆਉਂਦੇ•• ਤੇ ਜੇ ਉਹ ਗਰੀਬ ਹੁੰਦੇ ਤਾਂ ਡਾਕਟਰ ਸਾਹਿਬ ੳਹਨਾਂ ਤੋਂ ਫੀਸ ਨਾ ਲੈਂਦੇ। ਸਿਰਫ਼ ਧਨਾਢ ਮਰੀਜ਼ਾਂ ਤੋਂ ਹੀ ਫੀਸ ਲੈਂਦੇ। ਹੌਲ਼ੀ-ਹੌਲ਼ੀ ਸ਼ਹਿਰ ਵਿੱਚ ਉਹਨਾਂ ਦੀ ਮਸ਼ਹੂਰੀ ਫ਼ੈਲ ਗਈ।

ਸ਼ਹਿਰ ਦੇ ਦੂਸਰੇ ਡਾਕਟਰਾਂ ਨੇ ਸੁਣਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਤਾਂ ਸਾਡੀ ਪ੍ਰੈਕਟਿਸ ਘੱਟ ਹੋ ਜਾਵੇਗੀ ਅਤੇ ਲੋਕ ਸਾਡੀ ਨਿੰਦਿਆ ਕਰਨਗੇ। ਉਹਨਾਂ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਸ਼ਿਕਾਇਤ ਕੀਤੀ।

ਪ੍ਰਧਾਨ ਸਾਹਿਬ ਡਾਕਟਰ ਵਾਸੂ ਨੂੰ ਮਿਲ਼ਣ ਆਏ ਤੇ ਕਿਹਾ ••" ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ••?"

ਤਾਂ ਡਾਕਟਰ ਵਾਸੂ ਨੇ ਜੋ ਜਵਾਬ ਦਿੱਤਾ ਉਸਨੂੰ ਸੁਣਕੇ ਪ੍ਰਧਾਨ ਸਾਹਿਬ ਦਾ ਮਨ ਵੀ ਬਾਗ਼ੋ-ਬਾਗ਼ ਹੋ ਗਿਆ। ਵਾਸੂ ਭਾਈ ਦਾ ਜਵਾਬ ਸੀ ••" ਮੈਂ ਆਪਣੇ ਜੀਵਨ ਵਿੱਚ ਹਰ ਪ੍ਰੀਖਿਆ ਵਿੱਚ ਮੈਰਿਟ ਵਿੱਚ ਪਹਿਲੀ ਪੁਜੀਸ਼ਨ ਤੇ ਆਉਂਦਾ ਰਿਹਾ ਹਾਂ ; MBBS ਵਿੱਚ ਵੀ ਅਤੇ MD ਵਿੱਚ ਵੀ ਗੋਲਡ ਮੈਡਲਿਸਟ ਰਿਹਾਂ ਪਰ •••

🍒ਸੰਸਕਾਰਾਂ, ਸੱਭਿਅਤਾ ਅਤੇ ਅਤਿਥਿ ਸੇਵਾ ( ਮੇਹਮਾਨ-ਨਵਾਜ਼ੀ ) 🍒

ਵਿੱਚ ਉਹ ਪਿੰਡ ਦੀ ਬੀਬੀ, ਜੋ ਕਿ ਬਹੁਤ ਗਰੀਬ ਹੈ, ਉਹ ਮੇਰੇ ਤੋਂ ਅੱਗੇ ਨਿੱਕਲ਼ ਗਈ ਹੈ: ਹੁਣ ਮੈਂ ਪਿੱਛੇ ਕਿੰਵੇਂ ਰਹਾਂ ••?"

"ਇਸ ਲਈ ਮੈਂ ਹੁਣ ਅਤਿਥਿ ਸੇਵਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਵੀ ਗੋਲਡ ਮੈਡਲਿਸਟ ਬਣਾਂਗਾ। "

" ਏਸੇ ਲਈ ਮੈਂ ਇਹ ਸੇਵਾ ਸ਼ੁਰੂ ਕੀਤੀ ਹੈ। ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਸਾਡਾ ਤਾਂ ਕਿੱਤਾ ਹੀ ਮਨੁੱਖਤਾ ਦੀ ਸੇਵਾ ਦਾ ਹੈ। ਸਾਰੇ ਡਾਕਟਰਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਇਸ ਕੰਮ ਨੂੰ ਸੇਵਾ-ਭਾਵਨਾ ਨਾਲ਼ ਕਰਨ। ਗਰੀਬਾਂ ਦੀ ਮੁਫ਼ਤ ਸੇਵਾ ਅਤੇ ਇਲਾਜ ਕਰਨ। ਇਸ ਕਾਬਲੀਅਤ ਨੂੰ ਧੰਧਾ ਨਾ ਬਣਾਓ। ਧੰਧਾ ਤਾਂ ਵੇਸ਼ਵਾਵਾਂ ਕਰਦੀਆਂ ਹਨ •••* ਪਰਮਾਤਮਾ ਨੇ ਡਾਕਟਰ ਬਣਾ ਕੇ ਸਾਨੂੰ ਮਨੁੱਖਤਾ ਦੀ ਸੇਵਾ ਦਾ ਮੌਕਾ ਪ੍ਰਦਾਨ ਕੀਤਾ ਹੈ *

ਐਸੋਸੀਏਸ਼ਨ ਦੇ ਪ੍ਰਧਾਨ ਨੇ ਡਾਕਟਰ ਵਾਸੂ ਘੁੱਟ ਕੇ ਜੱਫ਼ੀ ਪਾ ਲਈ ਅਤੇ ੳਸਦੇ ਮਹਾਨ ਉੱਦਮ ਲਈ ਉਸਦਾ ਧੰਨਵਾਦ ਕੀਤਾ। ਉਸਨੇ ਵੀ ਸੌਂਹ ਲਈ ਕਿ ਮੈਂ ਵੀ ਅੱਗੇ ਤੋਂ ਅਜਿਹੀ ਹੀ ਭਾਵਨਾ ਨਾਲ਼ ਡਾਕਟਰੀ-ਸੇਵਾ ਕਰਿਆ ਕਰਾਂਗਾ।

ਧੰਨਵਾਦ ਸਹਿਤ ਪੰਜਾਬੀ ਰੂਪਾਂਤਰ🙏
ਲੇਖਕ : ਅਗਿਆਤ

🍓 ਕਦੇ ਕਦੇ ਅਜਿਹੀ ਪੋਸਟ ਵੀ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਜੋ ਪੋਸਟ ਨੂੰ ਮਾਂ ਬੋਲੀ ਵਿੱਚ ਲਿਖਣ ਲਈ ਮਜਬੂਰ ਕਰ ਦਿੰਦੀ ਹੈ। ਪੜ੍ਹ ਤਾਂ ਦੁਨੀਆਂ ਗ਼ੈਰ ਭਾਸ਼ਾ ਵਿੱਚ ਵੀ ਲੈਂਦੀ ਹੈ ਪਰ ਫੇਰ ਵੀ ਅਨੇਕਾਂ ਅਜਿਹੇ ਹਨ ਜੋ ਮਾਂ ਬੋਲੀ ਨੂੰ ਪਿਆਰਦੇ ਹਨ। ਇਹ ਖ਼ਾਸ ਉਹਨਾਂ ਲਈ ਹੈ। ਅਤੇ ਮਿੱਤਰੋ •••ਏਹੀ ਤਾਂ ਸਾਡੇ ਸੰਸਕਾਰ ਹਨ।

!! Check out this beautiful listing !!Call me today to get more information 647 786 8938
12/02/2021

!! Check out this beautiful listing !!
Call me today to get more information
647 786 8938

Address

120 Steelwell Road
Brampton, ON

Alerts

Be the first to know and let us send you an email when Raj Virdi posts news and promotions. Your email address will not be used for any other purpose, and you can unsubscribe at any time.

Contact The Business

Send a message to Raj Virdi:

Share

Category