18/08/2023
-------(ਪੱਲਾ ਫੜੋਣ ਤੋਂ ਲੈ ਕੇ ਫੁਲਕਾਰੀ ਦੇਣ ਤੱਕ)--------
ਫਰੈਂਕਫਰਟ/ਜਰਮਨੀ,ਵਸਦਿਆਂ ਨੂੰ ਕੋਈ (47) ਸਾਲ ਹੋ ਗਏ ਨੇ,(1976)ਤੋਂ ਇਕੋ ਹੀ ਸਹਿਰ ਵਿਚ ਜੀਵਨ ਗੁਜਾਰ ਦਿਤਾ,(ਜੁਲਾਈ 1979)ਵਿਚ ਗੁਰਦੂਆਰਾ ਸਾਹਿਬ ਦੀ ਸਥਾਪਨਾ ਕੀਤੀ,ਜਦੋਂ ਬਹੁਤ ਹੀ ਘੱਟ ਗਿਨਤੀ ਹੂੰਦੀ ਸੀ ਪੰਜਾਬੀਆਂ ਦੀ ਜਰਮਨੀ ਅੰਦਰ,ਆਇਸਤਾ ਆਇਸਤਾ ਸੰਗਤ ਗੁਰਦੂਆਰਾ ਸਾਹਿਬ ਵਧਦੀ ਗਈ,ਫਿਰ ਜਿਨਾ ਦੇ ਧੀਆਂ ਪੁਤਰ ਜਵਾਨ ਸਨ ਉਨਾਂ ਦੇ ਅੰਨਦ ਕਾਰਜ ਵੀ ਹੋਣੇ ਸ਼ੁਰੂ ਹੋ ਗਏ,ਜਿਆਦਾ ਤਰ ਲੜਕੀਆ ਇੰਗਲੈਡ ਤੋ ਹੀ ਆਉਦੀਆ ਸਨ ਪੰਜਾਬਣਾ ਤੇ ਮੂੰਡੇ ਪੰਜਾਬੀ ਜੋ ਜਰਮਨੀ ਵਿਚ ਹੂੰਦੇ ਸੀ,ਉਨਾਂ ਦੇ ਵਿਆਹ ਹੋਣੇ ਸ਼ੁਰੂ ਹੋਏ,ਲੜਕੀਆਂ ਪਾਸ ਬਰਿਟਸ਼ ਪਾਸਪੋਰਟ ਹੂੰਦੇ ਸਨ,ਉਨਾਂ ਨੂੰ ਵੀਜੇ ਦੀ ਲੋੜ ਨਹੀ ਹੰੂਦੀ ਸੀ,ਸਿਦੀ ਇੰਟਰੀ ਹੂੰਦੀ ਸੀ ਟਿਕਟ ਲੈ ਕੇ ਆ ਜਾਯੇਆ ਕਰਦੀਆ ਸਨ,ਕਈਆ ਦੇ ਮਾਪੇ ਨਹੀ ਆ ਸਕੇਆ ਕਰਦੇ ਸਨ,ਕਿਓ ਕਿ ਵੀਜਾ ਨਹੀ ਮਿਲੇਆ ਕਰਦਾ ਸੀ ਜਰਮਨੀ ਬਹੁਤ ਹੀ ਸਕਤਾਈ ਵਾਲਾ ਮੁਲਕ ਹੈ,ਉਨਾਂ ਬਚੀਆਂ ਦੇ ਅੰਨਦ ਕਾਰਜ ਸਾਨੂੰ ਆਪ ਹੀ ਕਰੋਣੇ ਪਇਦੇ ਸਨ,ਰਾਗੀ ਸਿੰਘ ਵੀ ਹੁਕਮ ਕਰ ਦਿਆ ਕਰਦੇ ਸਨ,(ਭਾਈ -ਦਲਬੀਰ ਸਿੰਘ )ਜੀ ਬਚੀ ਨੂੰ ਪਲਾ ਫੜਾਓ,ਇਸ ਤਰਾਂ ਬੇਅੰਤ ਪਲੇ ਦੀਆ ਰਸਮਾ ਨਿਭਾਈਆ!
ਫੁਲਕਾਰੀ ਦੀ ਸੇਵਾ:-ਸੇਵਾ ਕਰਦਿਆਂ ਕਰਦਿਆ ਜੀਵਨ ਹੀ ਬੀਤ ਗਿਆ,ਅਤੇ ਹੁਣ ਗੁਰੂ ਸਾਹਿਬ ਜੀ ਨੇ ਰਿਸਤਿਆਂ ਦੀ ਸੇਵਾ ਲਗਾ ਦਿੱਤੀ ਕੋਈ ਦੋ ਕੂ ਸਾਲਾਂ ਤੋਂ ਜਿਆਦਾ,ਗਰੂਪ ਵੀ ਬਨਾਇਆ (ਰਿਸਤੇਆਂ-ਬਾਰੇ)ਅਤੇ ਬਹੁਤ ਸਾਰੇ ਰਿਸਤੇ ਕਰਵਾਏ ਵੀ,ਜਿਨਾਂ ਦੇ ਬਚੀਆਂ ਬਚੇ ਵਿਆਹ+ਸ਼ਾਦੀ ਦੇ ਯੋਗ ਹੋ ਗਏ ਹਨ ਉਹ ਲੋਕ ਆਪ ਹੀ ਸਮਪਰਕ ਕਰ ਲਇਦੇ ਹਨ,ਇਨਾਂ ਕਾਰਜਾਂ ਦੀ ਸਫਲਤਾ ਤੇ ਵਿਆਂਦੜ ਲੜਕੀ ਨੂੰ ਅਸੀਂ ਅਪਨੇ ਵਲੋ (ਫੁਲਕਾਰੀ)ਦੇ ਕੇ ਵਿਿਦਆ ਕਰਦੇ ਹਾਂ,ਅਤੇ ਅਸੀਸ ਦਿੰਦੇ ਹਾਂ ਵਧੋ ਫੁਲੋ,ਅਤੇ ਅਕਾਲਪੁਰਖ ਵਾਹਿਗੁਰੂ ਭਾਗ ਲੋਣ!
ਸਮਪਰਕ:-E-mail mdpunjab,.com
0049,157,33001111-Watsapp-☎️
www.mediadespunjab.com(ਜਥੇਦਾਰ-ਕੁੱਕੜ ਪਿੰਡੀਆ)🇩🇪