26/03/2026
ਮੈਂ ਮੋਬਾਈਲ ਤੇ ਕੁਝ ਦਿਨ ਪਹਿਲਾਂ 2004 ਵਿੱਚ ਆਈ ਹਿੰਦੀ ਫ਼ਿਲਮ,,ਜਾਗੋ, ਵੇਖੀ ਜਿਸ ਵਿੱਚ ਮਨੋਜ ਵਾਜਪਾਈ, ਰਵੀਨਾ ਟੰਡਨ,ਸੰਜੇ ਕਪੂਰ ਅਤੇ ਹੰਸਕਾ ਮੋਟਵਾਨੀ ਨੇ ਮੁੱਖ ਰੋਲ ਅਦਾ ਕੀਤਾ। ਫਿਲਮ ਬਾਰੇ ਅੰਤ ਵਿੱਚ ਲਿਖਿਆ ਗਿਆ ਇਹ ਸੱਚੀ ਕਹਾਣੀ ਜੋ 2003 ਵਿੱਚ ਭਾਰਤ ਦੇ ਕਿਸੇ ਵੱਡੇ ਸ਼ਹਿਰ ਵਿੱਚ 10 ਸਾਲ ਦੀ ਬੱਚੀ ਦੇ ਰੇਪ ਅਤੇ ਹੱਤਿਆ ਵਾਲੀ ਘਟਨਾ ਤੋਂ ਪ੍ਰੇਰਿਤ ਫਿਲਮ ਹੈ। ਭਾਵੇਂ ਕੇ ਜਿਸ ਸੱਚੀ ਘਟਨਾ ਤੋਂ ਪ੍ਰੇਰਿਤ ਫਿਲਮ ਬਾਰੇ ਲਿਖਿਆ ਹੈ ਮੀਡੀਆ ਨੇ ਉਸ ਘਟਨਾ ਨੂੰ ਕੋਈ ਬਹੁਤਾ ਤਵਜੋ ਨਹੀਂ ਦਿੱਤਾ ਸੀ।ਫਿਲਮ ਵਿਚ ਸੰਜੇ ਕਪੂਰ ਅਤੇ ਰਵੀਨਾ ਟੰਡਨ ਬੰਬਈ ਵਿਚ ਇਕ ਨੌਕਰੀਪੇਸ਼ਾ ਪਰਿਵਾਰ ਵਾਂਗੂੰ ਆਪਣੀ ਇਕਲੌਤੀ 10 ਸਾਲਾ ਬੱਚੀ ਨਾਲ ਰਹਿ ਰਹੇ ਹੁੰਦੇ ਹਨ। ਇੱਕ ਦਿਨ ਬੱਚੀ ਸਕੂਲ ਤੋਂ ਛੁੱਟੀ ਤੋਂ ਬਾਅਦ ਲੇਟ ਹੋ ਜਾਂਦੀ ਹੈ।ਬੱਚੀ ਰਾਤ ਵਾਲੀ ਟਰੇਨ ਤੇ ਚੜਦੀ ਹੈ ਪਰ ਤਿੰਨ ਨਸ਼ੇੜੀ ਟਰੇਨ ਦੇ ਡੱਬੇ ਵਿੱਚ ਇਕੱਲੀ ਬੱਚੀ ਨਾਲ ਰੇਪ ਕਰ ਦਿੰਦੇ ਹਨ। ਇਹ ਘਟਨਾ ਮੀਡੀਆ ਦੁਆਰਾ ਫੈਲਾ ਦਿੱਤੀ ਜਾਂਦੀ ਹੈ।ਉਹ ਤਿੰਨ ਨਸ਼ੇੜੀਆਂ ਵਿੱਚੋਂ ਦੋ ਬਹੁਤ ਅਮੀਰ ਪਰਿਵਾਰ ਨਾਲ ਸਬੰਧਤ ਹੁੰਦੇ ਹਨ। ਰਾਜ ਦਾ ਮੁੱਖ ਮੰਤਰੀ ਇਹ ਕੇਸ ਬਹੁਤ ਹੀ ਇਮਾਨਦਾਰ ਇੰਸਪੈਕਟਰ ਪੁਲਿਸ ਅਫਸਰ ਬਣੇ ਮਨੋਜ ਵਾਜਪਾਈ ਨੂੰ ਦੇ ਦੇ ਦਿੰਦਾ ਹੈ।ਜੋ ਤਿੰਨ ਨਸ਼ੇੜੀਆਂ ਨੂੰ ਗਿਰਫ਼ਤਾਰ ਕਰ ਲੈਂਦਾ ਹੈ। ਅੰਤ ਵਿੱਚ ਇਮਾਨਦਾਰ ਪੁਲਿਸ ਅਫਸਰ, ਅਤੇ ਲੜਕੀ ਦੇ ਮਾਤਾ ਪਿਤਾ ਅਦਾਲਤ ਵਿੱਚ ਜੱਜ ਨੂੰ ਬੇਨਤੀ ਕਰਦੇ ਹਨ ਬੱਚੀਆਂ ਦੇ ਬੁਲਾਤਕਾਰੀਆਂ ਨੂੰ ਸਜ਼ਾ ਜਲਦੀ ਤੋਂ ਜਲਦੀ ਅਤੇ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ ਹੈ।ਜੱਜ ਨਸ਼ੇੜੀ ਬੁਲਾਤਕਾਰੀ ਨੂੰ ਫੈਸਲਾ ਸੁਣਾਉਂਦਾ ਹੈ ਨਸ਼ੇੜੀ ਨੂੰ ਪੀੜਤ ਪਰਿਵਾਰ ਦੇ ਸਾਹਮਣੇ ਤਰੁੰਤ ਫਾਂਸੀ ਦਿੱਤੀ ਜਾਂਦੀ ਫਿਲਮ ਵਿੱਚ ਵਿਖਾਈ। 2004 ਤੱਕ ਅਜਿਹਾ ਕੋਈ ਕਨੂੰਨ ਨਹੀਂ ਬਣਿਆ ਸੀ।
ਪਰ ਲੱਗਭਗ ਦਸ ਸਾਲ ਬਾਅਦ ਫਿਲਮ,,ਜਾਗੋ,, ਵਰਗੀ ਦਰਦਨਾਕ ਘਟਨਾ ਦਿੱਲੀ ਵਿੱਚ ਵਾਪਰੀ। ਦਿਲੀ ਵਿਚ ਰਾਤ ਨੂੰ 2013 ਵਿੱਚ ਨਿਰਭੈਅ ਨਾਂ ਦੀ ਲੜਕੀ ਨਾਲ ਉਸ ਦੇ ਦੋਸਤ ਦੀ ਮੌਜੂਦਗੀ ਵਿੱਚ ਬੱਸ ਵਿਚ ਡਰਾਈਵਰ ਸਮੇਤ ਤਿੰਨ ਜਾਣੇ ਬੁਲਾਤਕਾਰ ਕਰਦੇ ਹਨ। ਲੜਕੀ ਦੀ ਕੁਝ ਦਿਨਾਂ ਬਾਅਦ ਸਿੰਘਾਪੁਰ ਹਸਪਤਾਲ ਵਿਚ ਮੌਤ ਹੋ ਜਾਂਦੀ ਹੈ।ਅੰਨਾ ਹਜ਼ਾਰੇ ਅੰਦੋਲਨ ਦੀ ਸਫਲਤਾ ਦਾ ਇੱਕ ਕਾਰਨ ਬੱਸ ਵਿਚ ਰੇਪ ਵਾਲੀ ਘਟਨਾ ਸੀ। ਮੀਡੀਆ ਦੇ ਦਬਾਅ ਕਾਰਨ ਸਰਕਾਰ ਪਾਸਕੋ ਐਕਟ ਬਣਾਉਂਦੀ ਹੈ।ਪਰ ਮੀਡੀਆ ਨੇ ਅੰਨਾ ਹਜ਼ਾਰੇ ਅੰਦੋਲਨ ਨੂੰ ਐਨੀਆਂ ਸੁਰਖੀਆਂ ਵਿੱਚ ਰੱਖਿਆ ਭਾਰਤ ਵਿੱਚ ਇੱਕ ਨਵੀਂ ਰਾਜਨੀਤਕ ਪਾਰਟੀ ਬਣੀ ਅਤੇ ਪਿਛਲੀ ਸਰਕਾਰ ਵੀ ਬਦਲ ਕੇ ਹੋਰ ਪਾਰਟੀ ਦੀ ਆ ਗਈ। ਇੱਕ ਪੱਛਮੀ ਲੇਖਕ ਨੇ 1845 ਵਿੱਚ ਲਿਖਿਆ ਸੀ,, ਜੇਕਰ ਤੁਸੀਂ ਕਿਸੇ ਦੇਸ਼ ਤੇ ਰਾਜ ਕਰਨਾ ਚਾਹੁੰਦੇ ਹੋ। ਉਸ ਦੇਸ਼ ਦਾ ਮੀਡੀਆ ਖਰੀਦ ਲ਼ਓ,, ਸੋਚਣ ਵਾਲੀ ਗੱਲ ਇਹ ਹੈ 1845 ਵਿੱਚ ਜੇਕਰ ਮੀਡੀਆ ਐਨਾ ਤਾਕਤਵਰ ਸੀ ਤਾਂ ਅੱਜ ਜਦ ਮੋਬਾਈਲ ਰੂਪੀ ਮੀਡੀਆ ਹਰ ਵਿਅਕਤੀ ਦੇ ਹੱਥ ਵਿੱਚ ਹੈ ਤਾਂ ਮੀਡੀਆ ਦੀ ਤਾਕਤ ਕਿੰਨੀ ਹੋਵੇਗੀ ਸਮਝ ਸਕਦੇ ਹਾਂ। 2004 ਵਿੱਚ ਆਈ ਫਿਲਮ,, ਜਾਗੋ,, ਵਿੱਚ ਇੱਕ ਰੇਪ ਕਰਨ ਵਾਲੇ ਨਸ਼ੇੜੀ ਦਾ ਅਮੀਰ ਪਿਤਾ ਆਪਣੇ ਵਕੀਲ ਨੂੰ ਜਦ ਪੁਛਦਾ ਹੈ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਮੇਰੇ ਲੜਕੇ ਦੇ ਕੇਸ ਵਿੱਚ ਸਿਆਸੀ ਆਗੂ ਜਾਂ ਕੋਈ ਵੀ ਹੋਰ ਵੱਡੀ ਕੁਰਸੀ ਤੇ ਬੈਠਣ ਵਾਲੇ ਮੇਰਾ ਸਾਥ ਕਿਉਂ ਨਹੀਂ ਦਿੰਦੇ ਤਾਂ ਵਕੀਲ ਜਵਾਬ ਦਿੰਦਾ ਹੈ ਤੂਹਾਡਾ ਕੇਸ ਮੀਡੀਆ ਦੀ ਚਰਚਾ ਵਿੱਚ ਆ ਗਿਆ ਹੈ ਮੀਡੀਆ ਅਜਿਹੀ ਸ਼ਕਤੀ ਹੈ ਜਿਸ ਅੱਗੇ ਭੂਤ ਵੀ ਭਜਨ ਗਾਉਣ ਲੱਗ ਜਾਂਦੇ ਹਨ। ਵਕੀਲ ਦਾ ਇਹ ਜਵਾਬ ਮੀਡੀਆ ਦੀ ਸ਼ਕਤੀ ਦਰਸਾਉਣ ਲਈ ਹੀ ਵਰਤਿਆ ਗਿਆ ਸੀ। ਤਿਹਾੜ ਜੇਲ੍ਹ ਦਿੱਲੀ ਤੋਂ ਰਿਟਾਇਰ ਉਚ ਅਫ਼ਸਰ ਨੇ,, ਬਲੈਕ ਵਰੰਟ,, ਨਾਂ ਦੀ ਕਿਤਾਬ ਲਿਖੀ ਹੈ।ਜਿਸ ਵਿੱਚ ਤਿਹਾੜ ਜੇਲ੍ਹ ਦਿੱਲੀ ਆਪਣੀ ਨਿਯੁਕਤੀ 1981 ਤੋਂ ਤਿਹਾੜ ਜੇਲ੍ਹ ਦਿੱਲੀ ਤੋਂ ਰਿਟਾਇਰ ਹੋਣ 2017 ਤੱਕ ਲੇਖਕ ਨੇ ਤਿਹਾੜ ਜੇਲ੍ਹ ਦੇ ਹਲਾਤ ਅਤੇ ਅੱਗੇ ਆਪਣੀ ਨੌਕਰੀ ਕਾਲ ਵਿੱਚ 13 ਫਾਂਸੀਆਂ ਬਾਰੇ ਲਿਖਿਆ ਹੈ। ਉਕਤ ਲੇਖਕ ਫੇਸ ਬੁੱਕ ਤੇ ਇਸ ਕਿਤਾਬ ਸਬੰਧੀ ਇੰਟਰਵਿਊ ਵਿੱਚ ਕਹਿੰਦਾ ਹੈ ਦੁਨੀਆਂ ਤੇ ਖਾਸਕਰ ਭਾਰਤ ਵਿੱਚ ਕੋਈ ਬਹੁਤ ਅਮੀਰ ਵਿਅਕਤੀ ਕਿੰਨਾ ਵੀ ਭਿਆਨਕ ਜ਼ੁਲਮ ਕਰ ਦੇਵੇ।ਉਸ ਨੇ ਉਸ ਅਮੀਰ ਨੂੰ ਕਦੇ ਫਾਂਸੀ ਹੁੰਦੀ ਨਹੀਂ ਸੁਣੀ। ਕੇਵਲ ਕਿਸੇ ਰਾਜਨੀਤਕ ਕਾਰਨਾਂ ਕਾਰਨ ਨੂੰ ਛੱਡ ਕੇ।