25/11/2025
ਪੱਗ ਸਿਰਫ ਇੱਕ ਕੱਪੜਾ ਨਹੀ, ਇਹ ਪੰਜਾਬ ਦੀ ਮਾਣ-ਸ਼ਾਨ ਹੈ। ਸਰਦਾਰ ਦੀ ਪਹਿਚਾਣ, ਮਰਯਾਦਾ ਤੇ ਇਜ਼ਤ ਦੀ ਨਿਸ਼ਾਨੀ ਹੈ। ਜਿੱਥੇ ਪੱਗ ਬੰਨ੍ਹੀ ਜਾਂਦੀ ਹੈ, ਓਥੇ ਸਿਰ ਉੱਚਾ ਰਹਿੰਦਾ ਹੈ। ਇਹ ਪੀੜੀਆਂ ਤੋਂ ਚਲਦੀ ਆ ਰਹੀ ਵਿਰਾਸਤ ਹੈ, ਜਿਹਨੂੰ ਸਾਡੇ ਬਾਬਿਆਂ ਨੇ ਖੂਨ ਨਾਲ ਸਿੰਜ ਕੇ ਸੰਭਾਲਿਆ ਹੈ।
ਸਰਦਾਰੀ ਦਾ ਮਤਲਬ ਘਮੰਡ ਨਹੀਂ, ਬਲਕਿ ਨਿਮਰਤਾ, ਸੱਚਾਈ ਤੇ ਇਨਸਾਫ਼ ਹੈ। ਜਿਹੜਾ ਪੱਗ ਦੀ ਲਾਜ਼ ਰੱਖਦਾ ਹੈ, ਉਹ ਹਮੇਸ਼ਾ ਆਪਣੇ ਧਰਮ, ਜ਼ਮੀਰ ਤੇ ਸੱਚ ਦੇ ਰਸਤੇ ਤੁਰਦਾ ਹੈ। ਪੱਗ ਬੰਨ੍ਹਣ ਵਾਲੇ ਨੂੰ ਸਿਰਫ਼ ਉੱਚਾ ਸਿਰ ਨਹੀਂ, ਉੱਚੇ ਕਿਰਦਾਰ ਦੀ ਵੀ ਲੋੜ ਹੁੰਦੀ ਹੈ।
ਅੱਜ ਦੇ ਯੁੱਗ ਵਿੱਚ ਜਿੱਥੇ ਫੈਸ਼ਨ ਨੇ ਕਈ ਰਿਵਾਇਤਾਂ ਨੂੰ ਮਿਟਾ ਦਿੱਤਾ, ਓਥੇ ਵੀ ਪੱਗ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦੀ ਹੈ। ਆਓ, ਪੱਗ ਦੀ ਮਰਯਾਦਾ ਕਾਇਮ ਰੱਖੀਏ ਅਤੇ ਸਰਦਾਰੀ ਦੇ ਅਸਲ ਅਰਥਾਂ ਨੂੰ ਸਮਝੀਏ – ਦਿਲ ਦੀ ਸਫ਼ਾਈ, ਦੂਜਿਆਂ ਲਈ ਇੱਜ਼ਤ ਅਤੇ ਮਜ਼ਬੂਤ ਸੋਚ।
ਪੱਗ ਸਾਡੇ ਸਿਰ ਦੀ ਸ਼ੋਭਾ, ਸਰਦਾਰੀ ਸਾਡੇ ਦਿਲ ਦਾ ਰੰਗ। ਜਿੱਥੇ ਹੌਸਲਿਆਂ ਦੀ ਗੂੰਜ ਹੁੰਦੀ ਉਥੇ ਉੱਚੇ ਰਹਿੰਦੀ ਪੱਗ ਅਤੇ ਸੰਗ