28/03/2018
“ਮੋਗਾ ਜ਼ਿਲਾ ਦਾ ਇਤਿਹਾਸ” - ਮੋਗੇ ਦੀ ਸਥਾਪਨਾ ਮੋਗਾ ਸਿੰਘ ਗਿੱਲ ਜੀ ਨੇ ਕੀਤੀ ਸੀ ਅਤੇ ਮਗਰੋਂ ਉਹਨਾਂ ਦੇ ਬੇਟਿਆਂ ਮੋਗਾ ਅਜੀਤ ਸਿੰਘ ਤੇ ਮੋਗਾ ਮਹਿਲਾ ਸਿੰਘ ਨੇ ਮੋਗੇ ਨੂੰ ਵਿਕਸਤ ਕੀਤਾ ਸੀ ਜੀ।
👈🏽ਸੰਨ 1911 ਵਿੱਚ ਜਦੋਂ ਰੇਲ ਸੁਵਿਧਾ ਦਾ ਵਿਕਾਸ ਮੋਗਾ ਵਿੱਚ ਹੋਇਆ ਤਾਂ ਇਸਦੇ ਖੇਤਾਂ ਦੀ ਜ਼ਮੀਨ ਨੂੰ ਇੱਕ ਵੱਡੇ ਸ਼ਹਿਰ ਵਿਚ ਤਬਦੀਲ ਕਰ ਦਿੱਤਾ ਗਿਆ ਜਿਸ ਨਾਲ ਮੋਗੇ ਦਾ ਵੀ ਬਹੁਤ ਵਿਕਾਸ ਹੋਇਆ। ਤਦ ਮੋਗਾ ਰੇਲਵੇ ਲਾਈਨਾਂ ਦਾ ਆਖਰੀ ਸਟਾਪ ਹੁੰਦਾ ਸੀ ਅਤੇ ਸਲੀਣਾ,ਬੱਧਣੀ,ਜੀਰਾ ਤੇ ਧਰਮਕੋਟ ਖੇਤਰ ਮੋਗੇ ਦੇ ਵੱਡੇ ਕਸਬੇ ਸਨ ਜੀ।
👈🏽ਮੋਗੇ ਦੀ ਪਹਿਲੀ ਅਨਾਜ ਮੰਡੀ 1901 ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਕਿਲੇ ਵਿੱਚ ਬਣਾਈ ਗਈ ਸੀ ਜੀ।
🚞ਮੋਗਾ ਲਾਹੌਰ ਦੀ ਯਾਤਰਾ ਲਈ ਇੱਕ ਪ੍ਰਸਿੱਧ ਸਥਾਨ ਹੋਣ ਕਾਰਨ ਲੋਕ ਰੇਲ ਗੱਡੀਆਂ ਰਾਹੀਂ ਮੋਗਾ ਆਏ ਅਤੇ ਉਸ ਤੋਂ ਬਾਅਦ ਲੋਕ ਬੱਸਾਂ ਰਾਹੀਂ ਲਾਹੌਰ ਯਾਤਰਾ ਲਈ ਜਾਂਦੇ ਸਨ।
😇ਮੋਗਾ ਚਾਹ-ਪੱਤੀ ਦੇ ਨਿਰਯਾਤ ਲਈ ਇੱਕ ਵਪਾਰਕ ਕੇਂਦਰ ਬਣ ਗਿਆ ਜਿਸ ਕਾਰਨ ਇਸ ਨੂੰ "ਮੋਗਾ ਚਾਹ ਜੋਗਾ" ਵੀ ਕਿਹਾ ਜਾਣ ਲੱਗ ਪਿਆ, ਭਾਵ ਕਿ ਵਿਕਾਸ ਕਰ ਰਹੇ ਮੋਗੇ ਅੰਦਰ ਉਸ ਸਮੇਂ ਸਿਰਫ ਵੇਚਣ ਲਈ ਵਰਤੀ ਜਾਣ ਵਾਲੀ ਕੀਮਤੀ ਵਸਤੂ ਚਾਹ ਹੀ ਹੁੰਦੀ ਸੀ ਜੀ।
💡ਮੋਗਾ ਸਾਡੇ ਪਿਆਰੇ ਵਤਨ iNDiA ਭਾਰਤ ਦੇ ਪਹਿਲੇ ਕੁਝ ਸ਼ਹਿਰਾਂ ਵਿੱਚੋਂ ਸੀ ਜਿਹਨਾਂ ਨੂੰ ਅਜਾਦੀ ਤੋਂ ਪਹਿਲਾਂ ਆਪਣਾ ਪਹਿਲਾ ਕਾਲਜ ਮਿਲਿਆ। ਦਯਾਨੰਦ ਮਥੁਰਾ ਦਾਸ ਕਾਲਜ or D.M.college Moga ਮੋਗਾ ਨੂੰ 1926 ਵਿੱਚ ਪਦਮ ਵਿਭੂਸ਼ਨ ਡਾ. ਮਥੁਰਾ ਦਾਸ ਪਾਹਵਾ ਜੀ ਨੇ ਮਹਾਰਿਸ਼ੀ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਪਵਿੱਤਰ ਯਾਦ ਵਿੱਚ ਸਥਾਪਿਤ ਕੀਤਾ ਸੀ।
✔️ਡਾ. ਮਥੁਰਾ ਦਾਸ ਪਾਹਵਾ ਦੁਆਰਾ ਚਲਾਏ ਗਏ ਪਹਿਲੇ ਅੱਖਾਂ ਦੇ ਕਲੀਨਿਕ ਵਿੱਚ ਲੱਗਭਗ 400km ਦੀ ਦੂਰੀ ਤੋਂ ਲੋਕ ਅੱਖਾਂ ਦੀ ਸਰਜਰੀ ਕਰਵਾਉਣ ਲਈ ਆਂਉਦੇ ਸਨ ਜਿਸ ਕਾਰਨ ਪੰਜਾਬੀ ਗਿੱਧੇ-ਬੋਲੀਆਂ ਵਿੱਚ ਇੱਕ ਲੋਕ-ਕਥਾ ਬਣ ਗਈ ਸੀ ਕਿ "ਜੇ ਮੁੰਡਿਆ ਤੇਰੀ ਅੱਖ ਵੇ ਦੁੱਖੇ ਤਾਂ ਮੋਗਿਉਂ ਲਾਜ ਕਰਾਲੀਂ ਕੇਰਾ ਫੈਦਾ ਹੋਜੁ” ਭਾਵ ਜੇ ਤੁਹਾਡੀ ਨਜ਼ਰ ਕਮਜ਼ੋਰ ਹੈ ਤਾਂ ਸਰਜਰੀ ਲਈ ਮੋਗਾ ਆਉ! - ਧੰਨਵਾਦ ਜੀ।