ਆੜਤੀਆ ਐਸੋਸੀਏਸ਼ਨ ਪੰਜਾਬ ਔਫਾਈਸ਼ਲ ਪੇਜ

  • Home
  • India
  • Chandigarh
  • ਆੜਤੀਆ ਐਸੋਸੀਏਸ਼ਨ ਪੰਜਾਬ ਔਫਾਈਸ਼ਲ ਪੇਜ

ਆੜਤੀਆ ਐਸੋਸੀਏਸ਼ਨ ਪੰਜਾਬ ਔਫਾਈਸ਼ਲ ਪੇਜ ਆੜਤੀਆ ਐਸੋਸ਼ੀਏਸ਼ਨ ਪੰਜਾਬ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰੋ ਜੀ

08/10/2024

ਆੜਤੀ ਵੀਰੋ
ਬਹੁਤ ਅਫਸੋਸ ਗਦਾਰ ਆਗੂ ਨੇ ਮੇਰੀ ਇਹ ਬਾਸਪਤੀ ਦੀ ਬੋਲੀ ਵਾਲੀ ਫੋਟੋ ਪਾ ਕੇ ਥੱਲੇ ਆਪਣਾ ਆਡੀਓ ਮੈਸੇਜ ਪਾਇਆ ਕਿ ਆੜਤੀਆਂ ਨੂੰ ਬੋਲੀ ਬੰਦ ਰੱਖਣ ਦਾ ਹੋਕਾ ਦੇਣ ਵਾਲਾ ਰਵਿੰਦਰ ਚੀਮਾ ਆਪ ਆਪਣੀ ਦੁਕਾਨ ਤੇ ਬੋਲੀ ਕਰਾ ਰਿਹਾ ਸ਼ਰਮ ਆਉਣੀ ਚਾਹੀਦੀ ਇਹਨੂੰ। ਸਾਰੇ ਸੰਘਰਸ਼ ਨੂੰ ਵੇਚ ਕੇ ਜੋ ਸਾਨੂੰ ਡੂੰਘੇ ਜਖਮ ਦਿੱਤੇ ਅਜੇ ਵੀ ਇਹਦੀ ਤ੍ਰਿਪਤੀ ਨਹੀਂ ਹੋਈ। ਅਸੀਂ ਚੁੱਪ ਬੈਠੇ ਹਾਂ ਪਰ ਇਹ ਝੂਠ ਵੇਚ ਵੇਚ ਕੇ ਜਿਵੇਂ ਪਹਿਲਾਂ ਪ੍ਰਧਾਨਗੀ ਕਰ ਗਿਆ ਲੋਕਾਂ ਕੋਲ ਤੇਰੇ ਝੂਠ ਨੰਗੇ ਹੋ ਗਏ ਹਰ ਮੰਡੀ ਚ ਤੈਨੂੰ ਜਿਹੜੀਆਂ ਗਾਲਾਂ ਕਦੇ ਸੁਣੀਆਂ ਨਹੀਂ ਸੀ ਉਹ ਲੋਕ ਤੈਨੂੰ ਕੱਢ ਰਹੇ ਲਾਹਣਤ ਤੇਰੇ ਉਸ ਗਦਾਰ ਸਾਥੀ ਨੂੰ ਵੀ ਜਿਹੜਾ ਆਪ ਬਸਪਤੀ ਦੀ ਬੋਲੀ ਤੇ ਹਾਜ਼ਰ ਹੈ ਫੋਟੋ ਖਿੱਚ ਲੈ ਗਿਆ ਜਿਸਨੂੰ ਅਸਲੀਅਤ ਦਾ ਵੀ ਪਤਾ ਪਰ ਉਹ ਸੱਚ ਨੂੰ ਝੂਠ ਬਣਾਉਣ ਲਈ ਤੈਨੂੰ ਤਰੀਕਾ ਦੱਸ ਗਿਆ ਹੁਣ ਤੂੰ ਜਦੋਂ ਮੇਰੇ ਬਾਰੇ ਇੱਕ ਲਫਜ਼ ਝੂਠਾ ਬੋਲਦਾ ਤਾਂ ਲੋਕ 100 ਵਾਰੀ ਤੋਲਦੇ ਨੇ ਤੇਰੀ ਕਹੀ ਗੱਲ ਨੂੰ।ਤੇਰੀ ਨਫਰਤ ਵੀ ਲੋਕਾਂ ਦੇ ਸਾਹਮਣੇ ਤੇ ਸਾਡੀ ਸ਼ਰਾਫਤ ਵੀ ਲੋਕਾਂ ਦੇ ਸਾਹਮਣੇ ਆੜਤੀਆਂ ਦੀ ਅਦਾਲਤ ਕਰੇਗੀ ਫੈਸਲਾ।

07/10/2024

ਆੜਤੀ ਵੀਰੋ
ਆਪ ਸਭ ਨੂੰ ਬਹੁਤ ਦੁੱਖ ਹੋਇਆ ਹੋਵੇਗਾ ਕਿ ਸਾਡੀ ਏਕਤਾ ਦਾ ਵੱਡਾ ਸੰਘਰਸ਼ ਵੱਡੇ ਮੁਕਾਮ ਤੇ ਪਹੁੰਚ ਗਿਆ ਸੀ ਪਰ ਪੋਰਟਲ ਦੀ ਲੜਾਈ ਵਾਂਗ ਫੈਡਰੇਸ਼ਨ ਆਗੂ ਨੇ ਸਾਡੀ ਪਿੱਠ ਚ ਛੁਰਾ ਮਾਰਿਆ ਅਤੇ ਸਾਰੇ ਆੜਤੀਆਂ ਦੀ ਲੜਾਈ ਨੂੰ ਆਪਣੇ ਨਿੱਜੀ ਲਾਭ ਲਈ ਸਰਕਾਰ ਅੱਗੇ ਵੇਚਿਆ ਕੋਈ ਵੀ ਮਸਲਾ ਸਾਡਾ ਹੱਲ ਹੋਏ ਬਿਨਾ ਸਿਰਫ ਜਬਾਨੀ ਗੱਲਾਂ ਤੇ ਫੈਸਲਾ ਕੀਤਾ ਮੋਗੇ ਮੀਟਿੰਗ ਵਿੱਚ ਮੇਰੀ ਮੰਗ ਸੀ ਕਿ ਸਾਡੇ ਹਰ ਬਿੱਲ ਨਾਲ ਆੜਤ ਸਰਕਾਰ ਦਵੇ ਤਾਂ ਅਸੀਂ ਯਕੀਨ ਕਰਾਂਗੇ ਸਰਕਾਰ ਨੇ ਸਾਡਾ ਸਖਤ ਰੁਖ ਦੇਖਦੇ ਹੋਏ ਇਹਨੂੰ ਖਰੀਦ ਲਿਆ ਇਹਨੇ ਨਿੱਜੀ ਲਾਭ ਲੈਣ ਵਾਸਤੇ ਕੋਈ ਸੌਦੇਬਾਜ਼ੀ ਕਰਕੇ ਸਾਨੂੰ ਵੇਚਿਆ ਏਕਤਾ ਸਮੇਂ ਫੈਸਲਾ ਹੋਇਆ ਸੀ ਕਿ ਜੋ ਗੱਲ ਹੋਏਗੀ ਦੋਵੇਂ ਐਸੋਸੀਏਸ਼ਨ ਇਕੱਠੀਆਂ ਬੈਠ ਕੇ ਕਰਨਗੀਆਂ ਇਹਨੇ ਕੱਲ ਵੀ ਅਤੇ ਅੱਜ ਵੀ ਰਾਣਾ ਜੀ ਮੀਟਿੰਗ ਬਾਰੇ ਨਹੀਂ ਦਸਿਆ ।ਅੱਜ ਸਵੇਰੇ ਐਸਐਸਪੀ ਸੰਗਰੂਰ ਨੇ ਮੈਨੂੰ 10 ਵਜੇ ਆਪਣੇ ਦਫਤਰ ਡਿਟੇਨ ਕਰਕੇ ਇੱਕ ਕਮਰੇ ਚ ਬਿਠਾ ਦਿੱਤਾ ਮੇਰੇ ਨਾਲ ਸੂਬਾ ਸਕੱਤਰ ਰਮੇਸ਼ ਮੇਸ਼ੀ ਤੇ ਜ਼ਿਲ੍ਹਾ ਉਪ ਪ੍ਰਧਾਨ ਕਿਸ਼ੋਰ ਚੰਦ ਵੀ ਬਿਠਾ ਕੇ ਰੱਖੇ ਜਦੋਂ ਰਾਣਾ ਜੀ ਨੇ ਮੈਸੇਜ ਵਾਇਰਲ ਕੀਤਾ ਅਤੇ ਮੰਡੀਆਂ ਸੰਗਰੂਰ ਨੂੰ ਚੱਲ਼ੀਆਂ ਤਾਂ ਸੀਆਈਡੀ ਨੇ ਐਸਐਸਪੀ ਨੂੰ ਦੱਸਿਆ ਕਿ ਮੰਡੀਆਂ ਐਸਐਸਪੀ ਦਫਤਰ ਸੰਗਰੂਰ ਘੇਰਨਾ ਆ ਰਹੀਆਂ ਹਨ ਤਾਂ ਢਾਈ ਵਜੇ ਐਸਐਸਪੀ ਨੇ ਮੈਨੂੰ ਕੋਈ ਵਿਰੋਧ ਨਾ ਕਰਨਾ ਦੀ ਹਦਾਇਤ ਕਰਕੇ ਛਡਿਆ। ਵੀਰੋ ਯੋਧਿਆਂ ਦੀ ਲੜਾਈ ਗਦਾਰ ਨੇ ਹਰਾ ਦਿੱਤੀ ।

07/10/2024

ਆੜਤੀ ਵੀਰੋ
ਤੁਸੀਂ ਸਾਰਿਆਂ ਨੇ ਖੁਰਾਕ ਮੰਤਰੀ ਦਾ ਬਿਆਨ ਸੁਣਿਆ ਸੀ ਕਿ ਸੋਮਵਾਰ ਨੂੰ ਆੜਤੀਆਂ ਨਾਲ ਵੀ ਮੀਟਿੰਗ ਕਰਕੇ ਮਸਲੇ ਮੁਕਾਏ ਜਾਣਗੇ ਪਰ ਅਜੇ ਤੱਕ ਕੋਈ ਵੀ ਸੁਨੇਹਾ ਕਾਲਰਾ ਸਾਹਿਬ ਜਾ ਮੇਰੇ ਕੋਲ ਮੀਟਿੰਗ ਸਬੰਧੀ ਨਹੀਂ ਆਇਆ ।ਜਿਸ ਤੋਂ ਲੱਗਦਾ ਕਿ ਸਰਕਾਰ ਸ਼ੈਲਰਾਂ ਦਾ ਮਸਲਾ ਮੁਕਣ ਦੀ ਉਡੀਕ ਕਰ ਰਹੀ ਹੈ ਕਿ ਸ਼ਾਇਦ ਆੜਤੀਆਂ ਦੀ ਹੜਤਾਲ ਆਪਣੇ ਆਪ ਖੁੱਲ ਜਾਏਗੀ। ਸਾਡੇ ਦੋਵਾਂ ਲੀਡਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਸੋ ਇਹ ਵੀਡੀਓ ਬਣਾ ਕੇ ਆਪਣੇ ਸੀਨੀਅਰ ਅਹੁਦੇਦਾਰਾਂ ਕੋਲ ਰੱਖ ਕੇ ਜਾ ਰਹੇ ਆਂ ਮੈਨੂੰ ਇਸ ਵੇਲੇ ਐਸਐਸਪੀ ਸੰਗਰੂਰ ਨੇ ਬੁਲਾਇਆ ਜੇਕਰ ਮੈਨੂੰ ਅਰੈਸਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਅਗਲੀ ਕਮਾਨ ਉਹ ਮੇਰੀ ਜਥੇਬੰਦੀ ਦੀ ਸੀਨੀਅਰ ਵਾਈਸ ਪ੍ਰਧਾਨ ਸਰਦਾਰ ਹਰਨਾਮ ਸਿੰਘ ਅਲਾਵਲਪੁਰ ਅਤੇ ਉਹਨਾਂ ਤੋਂ ਬਾਅਦ ਜੋ ਅਗਲਾ ਫੈਸਲਾ ਹਰਨਾਮ ਸਿੰਘ ਅਲਾਵਲਪੁਰ ਕਰਨਗੇ ਸਾਰੀ ਟੀਮ ਇਸੇ ਤਰੀਕੇ ਨਾਲ ਹੌਸਲੇ ਬੁਲੰਦ ਕਰਕੇ ਰੱਖਿਓ ਜੇ ਕਾਲੜਾ ਸਾਹਿਬ ਨੂੰ ਵੀ ਅਰੈਸਟ ਕੀਤਾ ਜਾਂਦਾ ਤਾਂ ਉਹ ਵੀ ਆਪਣੀ ਜਥੇਬੰਦੀ ਦੇ ਸੀਨੀਅਰ ਪ੍ਰਧਾਨ ਉਹਦੀ ਅਗਵਾਈ ਕਰਨਗੇ ਅਗਵਾਈ ਇਸੇ ਤਰੀਕੇ ਨਾਲ ਚਲਦੀ ਰਹੇਗੀ ਇਹ ਸਾਡਾ ਜ਼ਿੰਦਗੀ ਮੌਤ ਦਾ ਯੁੱਧ ਹੈ ਜੇ ਜਿੱਤਾਂਗੇ ਤਾਂ ਪੁੱਛਤਾ ਸਾਡੀਆਂ ਕੰਮ ਕਰਨਗੀਆਂ ।

04/10/2024

Address

Chandigarh
148028

Alerts

Be the first to know and let us send you an email when ਆੜਤੀਆ ਐਸੋਸੀਏਸ਼ਨ ਪੰਜਾਬ ਔਫਾਈਸ਼ਲ ਪੇਜ posts news and promotions. Your email address will not be used for any other purpose, and you can unsubscribe at any time.

Share

Category