11/10/2025
"ਬਾਏ- ਬਾਏ ਦੋਸਤੋ ✋"
ਇਹ ਬੋਲ ਸੀ ਇਸ ਨੌਜਵਾਨ ਗਭਰੂ ਦੇ ਆਖਰੀ ਸਮੇਂ, ਉਸਤੋ ਬਾਅਦ ਤਾਂ ਫੇਰ ਪੂਰਾ ਹੀ ਹੋ ਨਿਬੜਿਆ।
ਵਰਿੰਦਰ ਘੁੰਮਣ ਤਗੜੇ ਜੁੱਸੇ ਵਾਲਾ ਦਰਸ਼ਨੀ ਨੌਜਵਾਨ, ਹਸਪਤਾਲ ਗਿਆ, ਮੋਢੇ ਦੀ ਛੋਟੀ ਜਿਹੀ ਸਰਜਰੀ ਕਰਵਾਉਣ, ਵਾਪਿਸ ਨਹੀਂ ਪਰਤਿਆ।
"ਕੁਝ ਲੋਕ ਕਹਿੰਦੇ ਨੇ, ਇਹ ਇੰਜਰੀਸ ਕਰਮਾਂ ਦੀ ਸਜਾ ਹੈ, ਪਰ ਨਹੀਂ ਦੋਸਤੋ ਇਹ ਸਜਾ ਨਹੀਂ ਮਜਾ ਹੈ। ਅੱਜ ਇੱਕ ਹੋਰ ਗੱਲ ਹੋ ਗਈ ਕਿ ਮੈਂ ਇਸ ਮਸ਼ੀਨ ਵਿਚ ਪੂਰਾ ਨਹੀਂ ਆ ਰਿਹਾ, ਚਲੋ ਦੇਖਦੇ ਆ ਟ੍ਰਾਈ ਕਰਕੇ, "ਕਿਉਂ ਡਾਕਟਰ ਸਾਹਿਬ ?"
ਆਵਾਂਗਾ ਪੂਰਾ...."
ਅੱਗੋ ਡਾਕਟਰ ਕਹਿੰਦਾ, "ਸਿਓਰ ਸਰ... ਸੀਓਰ"
ਵਰਿੰਦਰ ਘੁੰਮਣ ਦੇ ਆਖਰੀ ਬੋਲ ਸੀ, ਚੰਗਾ ਦੋਸਤੋ ਬਾਏ-ਬਾਏ🙏🙏🙏
ਕੁਝ ਗੱਲਾਂ ਰੱਬ ਆਪ ਅਖਵਾਉਂਦਾ, "ਬਾਈ ਕਹਿੰਦਾ ਪੂਰਾ ਨੀ ਆਉਣਾ, ਲੈ ਬਾਈ ਪੂਰਾ ਹੀ ਹੋਕੇ ਆ ਗਿਆ ਘਰੇ।
ਨਾਲੇ ਟੈਸਟ ਮਸ਼ੀਨ ਚ ਜਾਂਦੇ ਹੋਏ ਆਖੀ ਹੋਈ ਬਾਏ ਬਾਏ ਆਖਰੀ ਹੋ ਨਿਬੜੀ।