Sant Smaaj Punjab

Sant Smaaj Punjab Contact information, map and directions, contact form, opening hours, services, ratings, photos, videos and announcements from Sant Smaaj Punjab, Real Estate, Hoshiarpur.

31 ਦਸੰਬਰ ਅੱਜ ਰਾਤ ਨੂੰ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਹੋਵੇਗਾ ਸੰਗਤਾਂ ਦਾ ਵਿਸ਼ਾਲ ਇਕੱਠ *ਦੇਸ਼ ਵਿਦੇਸ਼ ਦੀਆਂ ਸੰਗਤਾਂ,ਧ...
31/12/2025

31 ਦਸੰਬਰ ਅੱਜ ਰਾਤ ਨੂੰ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਹੋਵੇਗਾ ਸੰਗਤਾਂ ਦਾ ਵਿਸ਼ਾਲ ਇਕੱਠ

*ਦੇਸ਼ ਵਿਦੇਸ਼ ਦੀਆਂ ਸੰਗਤਾਂ,ਧਾਰਮਿਕ,ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਭਰਨਗੀਆਂ ਹਾਜਰੀ

*ਨਵੇਂ ਵਰ੍ਹੇ ਨੂੰ "ਜੀ ਆਇਆਂ" ਕਹਿਣ ਲਈ ਆਦਿ ਧਰਮ ਮਿਸ਼ਨ ਸ਼ੁਰੂ ਕਰੇਗਾ "ਬੇਗਮਪੁਰਾ ਸੰਕਲਪ ਮੁਹਿੰਮ" -ਸੰਤ ਸਤਵਿੰਦਰ ਹੀਰਾ
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਨਵੇਂ ਸਾਲ ਦੀ ਆਮਦ ਤੇ 31 ਦਸੰਬਰ 2025 ਨੂੰ ਸ਼ਾਮ 7 ਵਜੇ ਤੋਂ ਮਹਾਨ ਸਤਿਸੰਗ ਸਮਾਗਮ ਆਰੰਭ ਹੋਣਗੇ,ਜਿਸ ਵਿੱਚ ਪ੍ਰਸਿੱਧ ਰਾਗੀ,ਢਾਡੀ ਅਤੇ ਮਿਸ਼ਨਰੀ ਗਾਇਕ ਰਜਨੀ ਠਕਰਵਾਲ ਸੰਗਤਾਂ ਨੂੰ ਕੌਮ ਦੇ ਮਹਾਨ ਰਹਿਬਰਾਂ ਦੇ ਕ੍ਰਾਂਤੀਕਾਰੀ ਮਿਸ਼ਨ ਰਾਹੀਂ ਜਾਗਰੂਕ ਕਰਨਗੇ।

25/12/2025

ਕਵੀਸ਼ਰ ਬੀਬੀ ਦਲੇਰ ਕੌਰ ਦੇ ਚੱਲਦੇ ਦੀਵਾਨ ਦੌਰਾਨ ਕੀਤਾ ਗਿਆ ਵਿਰੋਧ
‘ਮੈਨੂੰ ਸਾਖੀ ’ਚ ਨਾਮ ਬਦਲਣ ਲਈ ਕਿਹਾ ਗਿਆ’
ਭਾਈ ਸੰਗਤ ਸਿੰਘ ਨੂੰ ਗੁਰੂ ਸਾਹਿਬ ਨੇ ਬਖਸ਼ੀ ਸੀ ਕਲਗੀ
ਭਾਈ ਸੰਗਤ ਸਿੰਘ ਦੀ ਥਾਂ ਬਾਬਾ ਜੀਵਨ ਸਿੰਘ ਦਾ ਨਾਂਅ ਲੈਣ ਨੂੰ ਕਿਹਾ ਗਿਆ : ਬੀਬੀ ਦਲੇਰ ਕੌਰ

ਜਨਮ ਅਸਥਾਨ ਗੁਰਦੇਵ ਮਾਤਾ ਸੁੰਦਰ ਕੌਰ ਜੀ ਬਜਵਾੜਾ ਵਿਖੇ ਸਮਾਗਮ ਦੌਰਾਨ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ...
25/12/2025

ਜਨਮ ਅਸਥਾਨ ਗੁਰਦੇਵ ਮਾਤਾ ਸੁੰਦਰ ਕੌਰ ਜੀ ਬਜਵਾੜਾ ਵਿਖੇ ਸਮਾਗਮ ਦੌਰਾਨ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ , ਨਾਲ ਹੁਣ ਗੁਰਚਰਨ ਸਿੰਘ ਮਿੰਟੂ ਸਰਪੰਚ ਬੋਹਣ, ਡੇਰਾ ਬੋਹਣ ਦੇ ਸੇਵਾਦਾਰ ਲਵਪ੍ਰੀਤ, ਓਮ ਪ੍ਰਕਾਸ਼ ਰਾਣਾ

15/12/2025

108 ਸੰਤ ਚਾਨਣ ਰਾਮ ਜੀ ਦੇ 13ਵੇਂ ਸਾਲਾਨਾ ਬਰਸੀ ਸਮਾਗਮ ਅਤੇ ਸੰਤ ਮਾਤਾ ਹਰਨਾਮ ਕੌਰ ਜੀ ਦੀ ਯਾਦ ਮਹਾਨ ਸਮਾਗਮ ਡੇਰਾ ਧਾਮ ਚਾਨਣ ਪੁਰੀ ਸ਼ੇਰਗੜ , ਨਜ਼ਦੀਕ ਅਸਲਾਮਾ ਬਾਦ ਚੰਡੀਗੜ ਰੋਡ ਹੁਸ਼ਿਆਰਪੁਰ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਧਰਮਪਾਲ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਬਹੁਤ ਸ਼ਰਧਾ ਪੂਰਵਕ ਮਨਾਏ ਗਏ।

13/12/2025
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਚਰਨਛੋਹ ਸ੍ਰੀ ਖੁਰਾਲਗੜ ਸਾਹਿਬ ਵਿਖੇ ਪਹੁੰਚੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ....
10/12/2025

ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਚਰਨਛੋਹ ਸ੍ਰੀ ਖੁਰਾਲਗੜ ਸਾਹਿਬ ਵਿਖੇ ਪਹੁੰਚੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ ਦੇ ਜਨਰਲ ਸਕੱਤਰ ਸੰਤ ਇੰਦਰ ਦਾਸ ਜੀ ਸੇਖੈ, ਸੰਤ ਰਮੇਸ਼ ਦਾਸ ਡੇਰਾ ਕੱਲਰਾਂ ਸ਼ੇਰਪੁਰ ਢਕੌਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਸੰਤ ਮਨਜੀਤ ਦਾਸ ਵਿਛੋਹੀ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਡੇਰਾ ਸੰਤ ਸੀਤਲ ਦਾਸ ਬੋਹਣ ਦੇ ਸੇਵਾਦਾਰ ਲਵਪ੍ਰੀਤ ,ਬਾਬੂ ਰਾਮ ਭੱਜ, ਸਰਪੰਚ ਵਿਜੇ ਨੰਗਲ ਅਤੇ ਹੋਰ ਸੰਗਤਾਂ ਦਾ ਸਵਾਗਤ ਕਰਦੇ ਹੋਏ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ (ਰਜਿ.) ਭਾਰਤ , ਸੰਤ ਧਰਮਾ ਸਿੰਘ ਚੀਮਾ ਸਾਹਿਬ ਅਤੇ ਹੋਰ ਸੰਗਤਾਂ

03/12/2025
ਸੰਵਿਧਾਨ ਦਿਵਸ ਤੇ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਯਾਦ ਕੀਤਾ *ਸੰਤ ਸਤਵਿੰਦਰ ਹੀਰਾ ਰਾ...
28/11/2025

ਸੰਵਿਧਾਨ ਦਿਵਸ ਤੇ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਯਾਦ ਕੀਤਾ
*ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਬਾਬਾ ਸਾਹਿਬ ਡਾ.ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ

ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ...
24/11/2025

ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਰੋਹ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ (ਰਜਿ.) ਭਾਰਤ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਸੰਯੋਜਕ ਆਮ ਆਦਮੀ ਪਾਰਟੀ ,ਸਾਬਕਾ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋੰ ਲੋਈ,ਸਿਰਪਾਓ ਅਤੇ ਮੋਮੈਂਟੋ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਤ ਨਿਰਮਲ ਦਾਸ ਬਾਬੇਜੌੜੇ ਅਤੇ ਸੰਤ ਸਤਵਿੰਦਰ ਹੀਰਾ ਨੇ ਸ਼ਤਾਬਦੀ ਸਮਾਗਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਰੋਹ ਮਨਾਉਣਾ ਇਕ ਮਹਾਨ ਉਪਰਾਲਾ ਹੈ ਜਿਸਨੂੰ ਇਤਿਹਾਸ ਦੇ ਪੰਨਿਆਂ ਤੇ ਸਦਾ ਯਾਦ ਰੱਖਿਆ ਜਾਵੇਗਾ। ਓਨਾਂ ਕਿਹਾ ਕਿ ਮਹਾਨ ਨਗਰ ਕੀਰਤਨਾਂ ਵਿਚ ਸੰਗਤਾਂ ਵਲੋੰ ਵੱਡੀ ਪੱਧਰ ਤੇ ਸ਼ਾਮਲ ਹੋਣਾ ਵੀ ਸਲਾਹੁਣਯੋਗ ਉਪਰਾਲਾ ਹੈ।

Address

Hoshiarpur
146104

Telephone

+919478207976

Website

Alerts

Be the first to know and let us send you an email when Sant Smaaj Punjab posts news and promotions. Your email address will not be used for any other purpose, and you can unsubscribe at any time.

Share

Category