30/11/2025
📍 ਗੁਰੂ ਗੋਬਿੰਦ ਸਿੰਘ ਮਾਰਗ — ਹੌਸਲੇ ਤੇ ਬਦਲਾਅ ਦੀ ਪਵਿੱਤਰ ਯਾਤਰਾ
ਗੁਰੂ ਗੋਬਿੰਦ ਸਿੰਘ ਮਾਰਗ ਉਸ ਇਤਿਹਾਸਕ ਯਾਤਰਾ ਨੂੰ ਦਰਸਾਉਂਦਾ ਹੈ ਜਿਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਲਗਭਗ 588 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਇਸ ਮਾਰਗ ਦਾ ਹਰ ਕਦਮ ਪਵਿੱਤਰ ਹੈ, ਹਰ ਥਾਂ ਗੁਰੂ ਸਾਹਿਬ ਦੀ ਹਾਜ਼ਰੀ ਅਤੇ ਮਹਿਮਾ ਨਾਲ ਭਰਪੂਰ ਹੈ।
ਇਸ ਯਾਤਰਾ ਦੌਰਾਨ ਗੁਰੂ ਸਾਹਿਬ ਨੇ ਇਤਿਹਾਸ ਦਾ ਰੁੱਖ ਬਦਲ ਦਿੱਤਾ, ਲੋਕਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ, ਉਹਨਾਂ ਦੇ ਰੂਪ, ਚਾਲ-ਚਲਣ ਅਤੇ ਹਿੰਮਤ ਵਿੱਚ ਬਦਲਾਵ ਲਿਆਂਦਾ।
ਇਹ ਮਾਰਗ ਤੈਅ ਕਰਦੇ ਹੋਏ ਗੁਰੂ ਜੀ ਨੇ ਲੋਕਾਂ ਵਿੱਚ ਅਦਭੁਤ ਉਰਜਾ, ਸ਼ੌਰਿਆ ਅਤੇ ਆਤਮ-ਵਿਸ਼ਵਾਸ ਭਰ ਦਿੱਤਾ। ਅੱਜ ਵੀ ਇਹ ਪਵਿੱਤਰ ਯਾਤਰਾ ਸਿਖ ਕੌਮ ਦੀ ਚੇਤਨਾ ਵਿੱਚ ਡੂੰਘੀ ਤਰ੍ਹਾਂ ਵਿਆਪਕ ਹੈ।
ਇਹ ਯਾਤਰਾ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ, ਅਤੇ ਇਸ ਮਾਰਗ ਦਾ ਹਰ ਮੋੜ ਗੁਰੂ ਸਾਹਿਬ ਦੀ ਅਗੰਮਤਰੀ ਨੇਤ੍ਰਤਾ, ਬਲਿਦਾਨ ਤੇ ਮਨੁੱਖਤਾ ਲਈ ਦਿੱਤੇ ਅਮੋਲਿਕ ਸੰਦੇਸ਼ ਦੀ ਯਾਦ ਦਿਵਾਉਂਦਾ ਹੈ।
ਆਓ ਸਤਿਕਾਰ ਨਾਲ ਇਸ ਮਾਰਗ ਨੂੰ ਯਾਦ ਕਰੀਏ…
ਤੇ ਗੁਰੂ ਸਾਹਿਬ ਦੇ ਉੱਚੇ ਅਸੂਲਾਂ ’ਤੇ ਚਲਣ ਦੀ ਪ੍ਰੇਰਣਾ ਲਈਏ।
🌼 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🌼