ਧੀਅਾਂ ਦਸ਼ਮੇਸ ਪਿਤਾ ਦੀਅਾਂ

ਧੀਅਾਂ ਦਸ਼ਮੇਸ ਪਿਤਾ ਦੀਅਾਂ Contact information, map and directions, contact form, opening hours, services, ratings, photos, videos and announcements from ਧੀਅਾਂ ਦਸ਼ਮੇਸ ਪਿਤਾ ਦੀਅਾਂ, Real Estate, Ludhiana.

31/07/2025

ਬਾਬਾ ਜੀ

31/07/2025

ਜਲ੍ਹਿਆਂ ਵਾਲੇ ਬਾਗ ਦਾ ਜਦ ਕੋਈ ਨਾਂ ਵੀ ਲੈਦਾ ਏ
ਸੌਂਹ ਰੱਬ ਦੀ ਮੈਨੂੰ ਉਧਮ ਸਿੰਘ ਦਾ ਝਾਉਲਾ ਪੈਦਾ ਏ

ਸ਼ਹੀਦ ਊਧਮ ਸਿੰਘ ਸੁਨਾਮ ਸਾਡੀ ਅਣਖ ਅਤੇ ਗੈਰਤ ਦੇ ਪ੍ਰਤੀਕ ਹਨ। ਉਨ੍ਹਾਂ ਨੇ ਸਾਕਾ ਜਲ੍ਹਿਆਂ ਵਾਲਾ ਬਾਗ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ, ਜੋ ਉਸ ਸਮੇਂ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਸੀ, ਨੂੰ ਮਾਰ ਕੇ, ਪੰਜਾਬੀਆਂ ਦੇ ਮਨਾਂ ਵਿਚ ਜਲ਼ ਰਹੀ ਇੰਤਕਾਮ ਦੀ ਅੱਗ ਨੂੰ ਠੰਡਾ ਕੀਤਾ ਸੀ।
ਉਨ੍ਹਾਂ ਨੇ ਇਕ ਹੋਰ ਨਾਮ "ਮੁਹੰਮਦ ਸਿੰਘ ਆਜ਼ਾਦ" ਨੂੰ ਆਪਣੀ ਪਹਿਚਾਣ ਦਾ ਹਿੱਸਾ ਬਣਾਇਆ ਹੋਇਆ ਸੀ।
ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਭਾਵ ਭਿੰਨੀ ਸ਼ਰਧਾਂਜਲੀ।
ਉਹ ਇਸ ਤਸਵੀਰ ਵਿਚ ਲੰਡਨ ਦੇ ਸ਼ੈਫਰਡਜ਼ ਬੁਸ਼ ਗੁਰਦੁਆਰਾ ਸਾਹਿਬ ਵਿਖੇ ਕਿਚਨ ਵਿਚ ਲੰਗਰ ਦੀ ਸੇਵਾ ਕਰ ਰਹੇ ਹਨ।

31/07/2025

19 ਜੁਲਾਈ 1982 ਵਾਲੇ ਦਿਨ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਰਮ ਯੁੱਧ ਮੋਰਚੇ ਦੀ ਸਫਲਤਾ ਦੀ ਅਰਦਾਸ ਕੀਤੀ।
ਗੁਰਦੀਪ ਸਿੰਘ ਜਗਬੀਰ( ਡਾ.)
19 ਜੁਲਾਈ 1982 ਵਾਲੇ ਦਿਨ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ।ਇਸ ਅਰਦਾਸ ਵਿੱਚ ਮਹਾਪੁਰਖਾਂ ਨੇ ਸਤਿਗੁਰੂ ਹਰਿਗੋਬਿੰਦ ਪਾਤਸ਼ਾਹ ਅੱਗੇ ਅਰਜੋਈ ਕੀਤੀ ਕੇ ਸਿਖ ਕੌਮ ਦੇ ਗਲੋਂ ਗੁਲਾਮੀ ਲ੍ਹਾਉਣ ਲਈ ਦਾਸ ਵੱਲੋਂ ਧਰਮ ਯੁਧ ਮੋਰਚੇ ਦੀ ਆਰੰਭਤਾ ਇਸ ਅਰਦਾਸ ਦੇ ਨਾਲ ਹੈ ਕਿ ਅਗਰ ਇਸ ਵਿੱਚ ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਮੰਗ ਹੋਵੇ ਤਾਂ ਸਤਿਗੁਰੂ ਜੀ ਸਫ਼ਲਤਾ ਨਾ ਬਖਸ਼ੀਂ ਪਰ ਇਹ ਯੁੱਧ ਸਿਖ ਕੌਮ ਦੇ ਗਲੋਂ ਗੁਲਾਮੀ ਦਾ ਜੂਲਾ ਲ੍ਹਾਉਣ ਦੇ ਲਈ ਹੈ,ਇਸ ਕਰ ਕੇ ਬਲ੍ਹ ਵੀ ਬਖਸ਼ੀ ਅਤੇ ਸਫ਼ਲਤਾ ਵੀ ਬਖਸ਼ੀਂ।ਜੇ ਇਹ ਮੋਰਚਾ ਮੇਰੀ ਆਪਣੀ ਨਿਜੀ ਸ਼ੁਹਰਤ ਵਾਸਤੇ ਹੈ ਤਾਂ ਮੈਨੂੰ ਕਾਮਯਾਬੀ ਨਾ ਬਖ਼ਸ਼ਿਓ, ਪਰ ਜੇ ਪੰਥਕ ਹਿਤਾਂ ਨੂੰ ਮੁਖ ਰੱਖ ਕੇ ਮੈ ਮੋਰਚਾ ਲਾ ਰਿਹਾ ਹਾਂ ਤਾਂ ਪਾਤਸ਼ਾਹ ਸਫ਼ਲਤਾ ਬਖਸ਼ੀਂ। ਇਸ ਅਰਦਾਸ ਤੋ ਬਾਅਦ ਮਹਾਂਪੁਰਖਾਂ ਵਲੋਂ ਭੇਜੇ ਗਏ ਜਥੇ ਵਿੱਚ, ਪਹਿਲੇ ਦਿਨ 51 ਸਿੰਘਾਂ ਨੇ ਗ੍ਰਿਫ਼ਤਾਰੀ ਦਿੱਤੀ।
ਅਸਲ ਵਿੱਚ ਪੰਜਾਬ ਸਰਕਾਰ ਨੇ 18 ਜੁਲਾਈ 1982 ਵਾਲੇ ਦਿਨ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਨੂੰ ਬਿਨਾ ਕਿਸੇ ਵਜਹਾ, ਬਿਨਾਂ ਕਿਸੇ ਕੇਸ ਦੇ ਗ੍ਰਿਫਤਾਰ ਕਰ ਲਿਆ ਸੀ। ਪੰਜਾਬ ਪੁਲੀਸ ਵਲੋਂ ਭਿੰਡਰਾਂ-ਮਹਿਤਾ ਚੌਕ ਮਹਿਤਾ ਦੀ ਇਕ ਮਿੰਨੀ ਬੱਸ ਅਤੇ ਇਕ ਜੀਪ ਵੀ ਖੋਹ ਲਈ। ਉਸ ਵਕਤ ਪੁਲੀਸ ਨੇ 16000 ਰੁਪਏ ਦੀ ਨਕਦ ਕਰੰਸੀ ਅਤੇ 455 ਬੋਰ ਦਾ ਇੱਕ ਰਿਵਾਲਵਰ ਅਤੇ 23 ਅਣਚਲੇ ਕਾਰਤੂਸ ਜਬਤ ਕਰ ਕੇ ਇਕ ਕਿਸਮ ਦਾ ਮਹਾਂਪੁਰਖਾਂ ਨੂੰ ਚੈਲੇਂਜ ਕੀਤਾ।
ਜਦੋਂ ਮਹਾਂਪੁਰਖਾਂ ਨੂੰ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਦੀ ਗ੍ਰਿਫ਼ਤਾਰੀ ਦੀ ਖਬਰ ਮਿਲੀ ਉਸ ਵਕਤ ਮਹਾਂਪੁਰਖ ਦਮਦਮੀ ਟਕਸਾਲ ਦੇ ਹੈਡਕੁਆਟਰ ਮਹਿਤਾ ਚੋੰਕ ਵਿਖੇ ਸਨ। ਇਸ ਵਕਤ ਉਨ੍ਹਾਂ ਦੀ ਸਿਹਤ ਵੀ ਨਸਾਜ ਸੀ।ਫੇਰ ਵੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰ੍ਹਾ ਸਿੰਘ ਜੀ ਦੀ ਬਿਨ੍ਹਾਂ ਵਜਾਹ ਅਤੇ ਬਿਨਾਂ ਵਾਰੰਟ ਵਿਖਾਏ ਕੀਤੀ ਗ੍ਰਿਫਤਾਰੀ ਬਾਰੇ ਸੁਣਦੇ ਸਾਰ ਹੀ ਸੰਤ ਬਾਬਾ ਜੀ ਜਥੇ ਸਮੇਤ, ਸ੍ਰੀ ਅੰਮ੍ਰਿਤਸਰ ਵੱਲ ਨੂੰ ਤੁਰ ਪਏ ਅਤੇ 19 ਜੁਲਾਈ 1982 ਵਾਲੇ ਦਿਨ ਮੋਰਚਾ ਆਰੰਭ ਕਰਣ ਦੀ ਅਰਦਾਸ ਕੀਤੀ। ਇੰਜ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰ੍ਹਾ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਖਾਲਸਾ ਰਾਜ ਪ੍ਰਾਪਤੀ ਦੀ ਲਹਿਰ ਦਾ ਵੱਡਾ ਪੜਾਅ ਆਰੰਭ ਹੋਇਆ।ਅੱਜ ਦੇ ਦਿਨ ਹੀ ਗ੍ਰਿਫਤਾਰੀ ਦੇ ਲਈ, 51 ਸਿੰਘਾਂ ਦਾ ਪਹਿਲਾ ਜਥਾ ਜੈਕਾਰਿਆਂ ਦੀ ਗੂੰਜ ਦੇ ਨਾਲ ਭੇਜਿਆ ਗਿਆ।
ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਉਤੇ ਜੋਗਿੰਦਰ ਸ਼ਾਂਤ ਦੇ ਕਤਲ ਦੀ ਸਾਜ਼ਿਸ਼ ਦਾ ਕੇਸ ਪਾ ਦਿੱਤਾ ਗਿਆ। ਇਹ ਕਤਲ 28 ਜੂਨ 1982 ਵਾਲੇ ਦਿਨ ਹੋਇਆ ਸੀ ਅਤੇ ਬਾਬਾ ਠਾਰ੍ਹਾ ਸਿੰਘ ਜੀ ਉਤੇ, 29 ਨਵੰਬਰ 1981 ਵਾਲੇ ਦਿਨ ਹੋਈ, ਇਕ ਬੰਬ ਵਾਰਦਾਤ ਦਾ ਕੇਸ ਠੋਕ ਦਿੱਤਾ। ਪੁਲਿਸ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰ੍ਹਾ ਸਿੰਘ ਉੱਤੇ ਜਮ ਕੇ ਤਸ਼ੱਦਦ ਕੀਤਾ । ਇਸ ਤਸ਼ੱਦਦ ਦਾ ਮਕਸਦ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਂਵਾਲਿਆਂ ਨੂੰ ਤੰਗ ਪਰੇਸ਼ਾਨ ਕਰਨਾ ਸੀ। ਇਸ ਤੋਂ ਪਹਿਲਾਂ ਵੀ 20 ਅਪ੍ਰੈਲ 1980 ਵਾਲੇ ਦਿਨ ਨਕਲੀ ਨਿਰੰਕਾਰੀ ਗੁਰਬਚਨ ਦੇ ਕਤਲ ਮਗਰੋਂ ਅਤੇ ਇਸ ਤੋਂ ਬਾਅਦ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਵਿਚ ਵੀ ਸਰਕਾਰ ਵਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਣ ਦੀ ਨੀਅਤ ਨਾਲ ਹੀ ਉਨ੍ਹਾਂ ਨੂੰ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਦਾ ਮਾਸਟਰ ਮਾਇੰਡ ਕਹਿ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਸੀ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ( ਡਾ.)

#ਪੰਜਾਬ

31/07/2025

ਅਲਵਿਦਾ ਸਰਦਾਰ.......

Address

Ludhiana
141001

Website

Alerts

Be the first to know and let us send you an email when ਧੀਅਾਂ ਦਸ਼ਮੇਸ ਪਿਤਾ ਦੀਅਾਂ posts news and promotions. Your email address will not be used for any other purpose, and you can unsubscribe at any time.

Share

Category