11/10/2019
ਕੈਨੇਡਾ ਫੈਡਰਲ ਚੋਣਾਂ
ਅੱਜ ਹੋਈ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਡੀਬੇਟ ਵਿੱਚ ਜਗਮੀਤ ਸਿੰਘ ਤੇ ਐਲਿਜ਼ਾਬੈਥ ਮੇਅ ਨੇ ਚੰਗੀ ਕਾਰਗੁਜ਼ਾਰੀ ਵਿਖਾਈ ਹੈ । ਐਂਡਰਿਊ ਸੀਅਰ ਕਿਸੇ ਵੀ ਮਸਲੇ ਤੇ ਸਪਸ਼ਟ ਨਜ਼ਰ ਨਹੀਂ ਆਏ ਤੇ ਜਸਟਿਨ ਟਰੂਡੋ ਜ਼ਿਆਦਾ ਬਚਾਅ ਕਰਦੇ ਹੀ ਵਿਖੇ । ਮੈਕਸਿਮ ਬੇਰਨਿਅਰ ਬਿਨਾਂ ਕਿਸੇ ਪਲਾਨ ਦੇ ਡੀਬੇਟ ਵਿੱਚ ਨਜ਼ਰ ਆ ਰਹੇ ਸਨ ਤੇ ਈਵ ਫਰੈਂਕੋਇਸ ਬਲੈਂਚੇਟ ਵੀ ਬੇਹਤਰ ਛਾਪ ਛੱਡਣ ਵਿੱਚ ਨਾਕਾਮ ਰਹੇ। ਬੇਸ਼ੱਕ ਕੁੱਝ ਪੰਜਾਬੀ ਮੀਡੀਆ ਅਦਾਰਿਆਂ ਵੱਲੋਂ ਹੀ ਜਗਮੀਤ ਸਿੰਘ ਨੂੰ ਮੁਦਿੱਆਂ ਉਪਰ ਕਮਜ਼ੋਰ ਪਕੜ ਵਾਲਾ ਕਿਹਾ ਜਾ ਰਿਹਾ ਸੀ ਪਰ ਉਹਨਾਂ ਨੇ ਹੁਣ ਤੱਕ ਹੋਈਆ ਡੀਬੇਟਾ ਵਿੱਚ ਆਪਣੇ ਆਪ ਨੂੰ ਸਭਤੋਂ ਬੇਹਤਰ ਹਾਜ਼ਰ ਜਵਾਬ ਤੇ ਸੁਲਝੇ ਸਿਆਸਤਦਾਨ ਵੱਜੋਂ ਪੇਸ਼ ਕੀਤਾ ਹੈ ਤੇ ਹਰ ਡੀਬੇਟ ਵਿੱਚ ਉਹ ਮਜਬੂਤ ਲੀਡਰ ਵੱਜੋਂ ਸਾਹਮਣੇ ਆਏ ਹਨ। ਇੰਗਲਿਸ਼ ਮੈਨਸਟਰੀਮ ਮੀਡੀਆ ਵਿੱਚ ਉਹਨਾਂ ਦੀ ਜ਼ੋਰਦਾਰ ਤਾਰੀਫ਼ ਹੋ ਰਹੀ ਹੈ।
ਕੁਲਤਰਨ ਸਿੰਘ ਪਧਿਆਣਾ ।।