Muktsar Property Killer

Muktsar Property Killer ਪ੍ਰਾਪਰਟੀ ਦੇ ਨਾਮ ਹੇਠ ਹੋ ਰਹੇ ਕਾਲੇ ਧੰਦੇ ਦਾ ਪਰਦਾਫਾਸ਼

ਆਹ ਨਵਾਂ ਕੰਮ ਚੱਲ ਪਿਆ....ਆਹ ਹੁਣ ਇਤਿਹਾਸਕ ਸ਼ਹਿਰ 'ਚ ਨਵਾਂ ਕੰਮ ਚੱਲ ਪਿਆ ਇਕ 5-7 ਹਜਾਰ ਦੀ ਵੈੱਬਸਾਈਟ ਬਣਵਾਓ ਅਤੇ ਕੱਟ ਦੋ ਬਿਨ੍ਹਾਂ ਕਿਸੇ ਮਨਜ...
11/08/2026

ਆਹ ਨਵਾਂ ਕੰਮ ਚੱਲ ਪਿਆ....
ਆਹ ਹੁਣ ਇਤਿਹਾਸਕ ਸ਼ਹਿਰ 'ਚ ਨਵਾਂ ਕੰਮ ਚੱਲ ਪਿਆ ਇਕ 5-7 ਹਜਾਰ ਦੀ ਵੈੱਬਸਾਈਟ ਬਣਵਾਓ ਅਤੇ ਕੱਟ ਦੋ ਬਿਨ੍ਹਾਂ ਕਿਸੇ ਮਨਜੂਰੀ ਦੇ ਸ਼ੋਅਰੂਮ, ਫਿਰ ਵੱਡੇ ਹੋਟਲ 'ਚ ਪਾਰਟੀ ਰੱਖ ਕਹਿ ਦਿਓ ਰਾਤੋ ਰਾਤ 4 ਵਿਕ ਗਏ। (ਕੋਈ ਮਨਜੂਰੀ ਨਹੀਂ, ਕੋਈ ਫਾਇਲ ਨਹੀਂ ਬਸ ਧੂੜ 'ਚ ਭਜਾ ਦਿਓ ਰੇੜਾ)

19/07/2026

ਮੁਕਤਸਰ ਵਾਲਾ ਭੂ ਮਾਫੀਆ ਹੁਣ ਮਲੋਟ 'ਚ...
ਹੁਣ ਸ੍ਰੀ ਮੁਕਤਸਰ ਸਾਹਿਬ ਵਾਲਾ ਭੂ ਮਾਫੀਆ ਮਲੋਟ ਪਹੁੰਚ ਚੁਕਾ ਹੈ। ਦਰਅਸਲ ਇਸਦੇ ਦੋ ਕਾਰਨ ਪਹਿਲਾ ਤਾਂ ਜਿਲ੍ਹਾ ਹੈਡਕੁਆਰਟਰ ਕਾਰਨ ਇਥੇ ਹੁਣ ਕੁਝ ਵਧੀਆ ਪ੍ਰਸਾਸਨਿਕ ਅਧਿਕਾਰੀਆਂ ਕਾਰਨ ਸਖਤੀ ਵਧ ਗਈ ਹੈ, ਦੂਜਾ ਹੁਣ ਇਥੇ ਠੱਗ ਭੂ ਮਾਫੀਆ ਦਾ ਠੱਗੀਆਂ ਦਾ ਘੜਾ ਭਰ ਗਿਆ ਲੋਕ ਪ੍ਰਾਪਰਟੀ ਦੇ ਨਾਮ ਤੇ ਠੱਗੀ ਕਰਨ ਵਾਲਿਆਂ ਨੂੰ ਮੂੰਹ ਨਹੀਂ ਲਾ ਰਹੇ। ਹੁਣ ਬਹੁਤਾ ਭੂ ਮਾਫੀਆ ਮਲੋਟ ਸਿਫਤ ਹੋ ਗਿਆ। ਜਿਥੇ ਜੇ ਜਾ ਕੇ ਮਲੋਟ ਦੀ ਸ਼ਹਿਰੀ ਹੱਦ ਖਤਮ ਹੁੰਦੀ ਉਥੇ ਮੁਕਤਸਰ ਵਾਲੇ ਤਿੰਨ ਕਾਲੋਨੀਆਂ ਕੱਟੀ ਬੈਠੇ, ਇਥੇ ਪਹੁੰਚ ਆਮ ਲੋਕਾਂ ਨੂੰ ਜਲਦੀ ਤਾਂ ਇਹ ਨਹੀਂ ਪਤਾ ਲਗਦਾ ਕਿ ਇਹ ਜਗ੍ਹਾ ਨਗਰ ਕੌਂਸ਼ਲ ਅਧੀਨ ਜਾਂ ਸ਼ਹਿਰੀ ਯੋਜਨਾਕਾਰ ਵਿਭਾਗ ਅਧੀਨ। ਇਸੇ ਦਾ ਫਾਇਦਾ ਚੁੱਕ ਧੜਾਧੜ ਅਣਅਧਿਕਾਰਤ ਕਾਲੋਨੀਆਂ ਕੱਟ ਪਲਾਂਟ ਵੇਚ ਹੁਣ ਮਲੋਟ ਦੇ ਲੋਕਾਂ ਨੂੰ ਚੂਨਾ ਲਾਇਆ ਜਾ ਰਿਹਾ।

26/06/2026

ਸ੍ਰੀ ਮੁਕਤਸਰ ਸਾਹਿਬ 'ਚ ਭੂ ਮਾਫੀਆ ਦੀ ਠੱਗੀ ਦਾ ਨਵਾਂ ਤਰੀਕਾ

ਭੂ ਮਾਫ਼ੀਆਂ ਦੇ ਨਵੇਂ ਡਾਇਲਾਗ ਤੋਂ ਬਚਕੇ…ਆਮ ਲੋਕਾਂ ਨੂੰ ਲੁੱਟ ਦਾ ਸਿ਼ਕਾਰ ਬਣਾ ਰਿਹਾ ਭੂ ਮਾਫ਼ੀਆਂ ਆਏ ਦਿਨ ਕੋਈ ਨਾ ਕੋਈ ਨਵਾਂ ਤਰੀਕਾ ਲੱਭਦਾ ਹੀ...
25/06/2026

ਭੂ ਮਾਫ਼ੀਆਂ ਦੇ ਨਵੇਂ ਡਾਇਲਾਗ ਤੋਂ ਬਚਕੇ…
ਆਮ ਲੋਕਾਂ ਨੂੰ ਲੁੱਟ ਦਾ ਸਿ਼ਕਾਰ ਬਣਾ ਰਿਹਾ ਭੂ ਮਾਫ਼ੀਆਂ ਆਏ ਦਿਨ ਕੋਈ ਨਾ ਕੋਈ ਨਵਾਂ ਤਰੀਕਾ ਲੱਭਦਾ ਹੀ ਰਹਿੰਦਾ ਹੈ। ਸ੍ਰੀ ਮੁਕਤਸਰ ਸਾਹਿਬ ਭੂ ਮਾਫ਼ੀਆ ਨਾਲ ਜੁੜੇ ਕੁਝ ਲੋਕ ਹੁਣ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਚ ਨਵੇਂ ਤਰੀਕੇ ਨਾਲ ਸਰਗਰਮ ਹਨ। ਦਰਅਸਲ ਨਗਰ ਕੌਂਸ਼ਲਾਂ ਵੱਲੋਂ ਕੀਤੀ ਸਖ਼ਤੀ ਉਪਰੰਤ ਇਹ ਲੋਕ ਹੁਣ ਨਗਰ ਕੌਂਸ਼ਲ ਦੀ ਹਦੂਦ ਦੇ ਬਾਹਰ ਕਾਲੋਨੀਆਂ ਅਤੇ ਮਾਰਕਿਟਾਂ ਕੱਟ ਰਹੇ ਹਨ। ਇਹ ਹਦੂਦ ਸ਼ਹਿਰੀ ਯੋਜਨਾਕਾਰ ਵਿਭਾਗ ਦੇ ਅਧੀਨ ਆ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਇਸ ਵਿਭਾਗ ਦੇ ਸਬੰਧ ਵਿਚ ਬਹੁਤੀ ਜਾਣਕਾਰੀ ਨਹੀਂ ਹੈ। ਮਲੋਟ ਵਿਚ ਕੁਝ ਕਾਲੋਨੀਆਂ ਅਤੇ ਮਾਰਕਿਟਾਂ ਇਸੇ ਤਰ੍ਹਾਂ ਕੱਟੀਆ ਗਈਆਂ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ, ਕੱਚਾ ਭਾਗਸਰ ਰੋਡ ਆਦਿ ਵਿਚ ਵੀ ਹੁਣ ਇਹ ਸਿਲਸਿਲਾ ਜਾਰੀ ਹੈ। ਭੂ ਮਾਫੀਆਂ ਇਹ ਦੁਕਾਨਾਂ, ਸ਼ੋਅਰੂਮ ਅਤੇ ਪਲਾਟਾਂ ਦੀ ਰਜਿਸਟਰੀ ਕਿਸੇ ਨਾਲ ਕਿਸੇ ਤਿਕੜਮ ਨਾਲ ਕਰਵਾਉਣ ਲਈ ਕਾਹਲਾ ਰਹਿੰਦਾ ਹੈੈ, ਜੇਕਰ ਮਾਲ ਵਿਭਾਗ ਦੇ ਅਧਿਕਾਰੀ ਨਿਯਮ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹੋਣ ਤਾਂ ਅਜਿਹੀਆਂ ਰਜਿਸਟਰੀਆਂ ਨਹੀਂ ਹੁੰਦੀਆਂ ਪਰ ਜੇਕਰ “ਮਿੱਠੀਆਂ ਮਿਰਚਾਂ” ਦਾ ਜ਼ੋਰ ਚੱਲ ਜਾਵੇ ਤਾਂ ਰਜਿਸਟਰੀਆਂ ਹੋ ਜਾਂਦੀਆਂ ਹਨ। ਪਰ ਰਜਿਸਟਰੀਆਂ ਹੋਣ ਦੇ ਬਾਵਜੂਦ ਵੀ ਜਦ ਆਮ ਵਿਅਕਤੀ ਜੋ ਭੂ ਮਾਫੀਆ ਦਾ ਸਿ਼ਕਾਰ ਬਣਦਾ ਹੈ ਇਸ ਜਗ੍ਹਾ ਤੇ ਕੋਈ ਉਸਾਰੀ ਕਰਨਾ ਚਾਹੇ, ਕੋਈ ਲੋਨ ਲੈਣਾ ਚਾਹੇ ਜਾਂ ਇਸਦਾ ਨਕਸ਼ਾ ਪਾਸ ਕਰਵਾਉਣਾ ਚਾਹੇ ਤਾਂ ਉਹ ਵੱਡੇ ਚੱਕਰ ਵਿਚ ਘਿਰ ਜਾਂਦਾ ਹੈ। ਇਸ ਲਈ ਭੂ ਮਾਫ਼ੀਆਂ ਵੱਲੋਂ ਚਲਾਏ ਨਵੇਂ ਡਾਇਲਾਗ “ ਇਹ ਨਗਰ ਕੌਂਸ਼ਲ ਹਦੂਦ ਤੋਂ ਬਾਹਰ ਹੈ, ਇਸ ਲਈ ਮਨਜ਼ੂਰੀ ਦੀ ਲੋੜ ਨਹੀਂ” ਦੇ ਚੱਕਰ ਵਿਚ ਆ ਕੇ ਆਪਣਾ ਝੁੱਗਾਚੌੜ ਨਾ ਕਰਵਾ ਲਇਓ, ਕਿਸੇ ਵੀ ਤਰ੍ਹਾਂ ਦੀ ਖ਼ਰੀਦ ਤੋਂ ਪਹਿਲਾ ਵੇਖ ਲੈਣਾਂ ਕਿ “ਸ਼ਹਿਰੀ ਯੋਜਨਾਕਾਰ ਵਿਭਾਗ” ਦੀ ਮਨਜ਼ੂਰੀ ਹੈ ਜਾਂ ਨਹੀਂ ਕਿਤੇ ਉਹੀ ਮਾਂਜੇ ਜਾਇਓ…

ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਗਏ ਪ੍ਰਾਪਰਟੀ ਕਾਰੋਬਾਰੀ ਬੇਰੰਗ ਮੁੜੇ- ਅਖੇ ਗੈਰਮਨਜੂਰ ਕਾਲੋਨੀਆਂ ਕੱਟਣੀਆਂ
16/06/2026

ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਗਏ ਪ੍ਰਾਪਰਟੀ ਕਾਰੋਬਾਰੀ ਬੇਰੰਗ ਮੁੜੇ
- ਅਖੇ ਗੈਰਮਨਜੂਰ ਕਾਲੋਨੀਆਂ ਕੱਟਣੀਆਂ

ਇਹੀ ਹਾਲ ਆ ਮੇਰੇ ਸ਼ਹਿਰ ਦਾ ਗੱਲ ਕੌੜੀ ਆ ਪਰ ਸੱਚੀ ਆ.....
08/06/2026

ਇਹੀ ਹਾਲ ਆ ਮੇਰੇ ਸ਼ਹਿਰ ਦਾ ਗੱਲ ਕੌੜੀ ਆ ਪਰ ਸੱਚੀ ਆ.....

ਕੌਣ ਕਹਿੰਦਾ ਕਿ ਨਗਰ ਕੌਂਸ਼ਲ ਜਾਂ ਮਾਲ ਵਿਭਾਗ ਕੰਮ ਨਹੀਂ ਕਰਦੇ...ਐਵੇ ਨਾ ਕਿਹਾ ਕਰੋ ਕਿ ਨਗਰ ਕੌਸ਼ਲ ਜਾ ਮਾਲ ਵਿਭਾਗ ਕੰਮ ਨਹੀਂ ਕਰਦਾ, ਕੰਮ ਦੋਵੇ ਕ...
11/05/2026

ਕੌਣ ਕਹਿੰਦਾ ਕਿ ਨਗਰ ਕੌਂਸ਼ਲ ਜਾਂ ਮਾਲ ਵਿਭਾਗ ਕੰਮ ਨਹੀਂ ਕਰਦੇ...
ਐਵੇ ਨਾ ਕਿਹਾ ਕਰੋ ਕਿ ਨਗਰ ਕੌਸ਼ਲ ਜਾ ਮਾਲ ਵਿਭਾਗ ਕੰਮ ਨਹੀਂ ਕਰਦਾ, ਕੰਮ ਦੋਵੇ ਕਰਦੇ ਬਸ ਕਰਦੇ ਉਹਨਾਂ ਦਾ ਜਿੰਨ੍ਹਾ
ਕੋਲ ਮਿਰਚਾਂ ਹੋਣ ਉਹ ਵੀ ਮਿੱਠੀਆਂ, ਲੋ ਹੁਣ ਤੁਸੀ ਕੰਮ ਹੁੰਦਾ ਵੇਖੋਂ । ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ਮਾਰਗ ਤੇ ਡੇਰਾ ਰਾਧਾ ਸੁਆਮੀ ਨੇੜੇ " ਬਠਿੰਡਾ-ਗਿੱਦੜਬਾਹਾ" ਗਠਜੋੜ ਵੱਲੋਂ ਕਾਲੋਨੀ ਕੱਟੀ ਜਾ ਰਹੀ। ਇਸ ਕਾਲੋਨੀ ਦੀ ਪੂਰੀ ਜਗ੍ਹਾਂ 'ਚੋ 9 ਏਕੜ ਜਮੀਨ ਅਜੇ ਵੀ ਕਾਲੋਨੀ ਕੱਟਣ ਵਾਲਿਆਂ ਦੇ ਨਾਮ ਨਹੀਂ। ਵੱਡੇ - ਵੱਡੇ ਬੋਰਡ ਲਾ ਕੇ ਕਾਲੋਨੀ ਦਾ ਪ੍ਰਚਾਰ ਕੀਤਾ ਗਿਆ ਤੇ ਚਾਰ ਦੀਵਾਰੀ ਸ਼ੁਰੂ ਕਰ ਦਿੱਤੀ ਗਈ, ਨਗਰ ਕੌਂਸ਼ਲ ਨੇ ਨੋਟਿਸ ਕੱਢ ਤਾ ਪਰ " ਗਠਜੋੜ ਵਾਲਿਆ" 2 ਫੁੱਟ ਉਚੀ ਕੰਧ ਨੂੰ 10 ਫੁੱਟ ਉਚਾ ਕਰਤਾ ਅਖੇ ਅਸੀਂ ਜਾਣਦੇ ਤੁਹਾਡੇ ਨੋਟਿਸ ਨੂੰ ਟਿੱਚ। ਨਗਰ ਕੌਂਸ਼ਲ ਨੇ ਮਾਲ ਵਿਭਾਗ ਨੂੰ ਲਿਸਟ ਭੇਜ ਦਿੱਤੀ 31 ਕਾਲੋਨੀਆਂ ਦੀ ਕਿ ਨਿਯਮ ਮੁਤਾਬਕ ਇਹਨਾਂ ਕਾਲੋਨੀਆਂ ਦੀਆਂ ਰਜਿਸਟਰੀਆ ਨਾ ਕੀਤੀਆਂ ਜਾਣ, ਲਿਸਟ ਤੋਂ ਬਾਅਦ ਵੀ *ਗਠਜੋੜ ਵਾਲੇ" ਉਸੇ ਕਾਲੋਨੀ ਦੀਆਂ ਰਜਿਸਟਰੀਆਂ ਕਰਵਾ ਗਏ, ਇਕ ਹੋਰ ਜੱਗੋ ਤੇਰਹਵੀ ਨਗਰ ਕੌਂਸਲ ਦੀ ਲਿਸਟ 'ਚ ਵਰਨਣ ਕਿ ਇਹ ਜਗ੍ਹਾ "ਰਿਹਾਇਸੀ" ਕਾਲੋਨੀ ਕੱਟੀ ਜਾ ਰਹੀ ਪਰ ਮਾਲ ਵਿਭਾਗ ਨੇ ਇਸ ਦੇ ਬਾਵਜੂਦ ਵੀ "ਵਾਹੀਯੋਗ' ਜਮੀਨ 'ਚ ਰਜਿਸਟਰੀ ਕਰ ਦਿੱਤੀ। ਜੈ ਹੋ ਮਿੱਠੀਆਂ ਮਿਰਚਾਂ ਦੀ। ਜਿਸ ਜਗ੍ਹਾਂ ਦੇ ਐਗਰੀਮੈਂਟ "ਰਾਹੁਲ ਬਾਬਾ' ਗਿੱਦੜਬਾਹਾ ਵਾਲੇ ਮਾਰਕਿਟ ਚ ਕਈਆ ਨਾਲ ਕਰੀ ਬੈਠੇ ਉਹ ਵਾਹੀਯੋਗ ਕਿਵੇ ਹੋ ਗਈ ਦੱਸੋ, ਜਦ ਨਗਰ ਕੌਂਸ਼ਲ ਨੇ ਦੋ ਫੁੱਟ ਦੀਆਂ ਕੰਧਾਂ ਤੇ ਨੋਟਿਸ ਕੱਢ ਦਿੱਤਾ ਸੀ ਫਿਰ ਕੰਧਾਂ ਦੀ ਉਚਾਈ ਰਾਤੋ ਰਾਤ ਕਿਵੇ ਵਧੀ ਦੱਸੋ, ਜਦ ਅਜੇ ਤਕ ਇਸ ਕਾਲੋਨੀ ਦੀ ਫਾਇਲ ਪਾਸ ਹੋਣ ਕਿਸੇ ਦਫਤਰ ਨਹੀਂ ਪਹੁੰਚੀ ਤਾਂ ਫਿਰ ਪ੍ਰਚਾਰ ਤੋਂ ਲੈ ਕੇ ਐਗਰੀਮੈਂਟ ਤਕ ਦਾ ਸਫਰ ਕਿਵੇ ਦੱਸੋ, ਹੁਣ ਰਹਿੰਦੇ 9 ਏਕੜ ਦੀ ਰਜਿਸਟਰੀ ਵੀ ਹੋਵੇਗੀ ਉਹ ਵੀ ਕਿਵੇਂ ਤੁਹਾਨੂੰ ਪਤਾ....ਬਸ ਤਾਂ ਹੀ ਕਹਿਣਾ ਐਵੇ ਨਾ ਕਿਹਾ ਕਰੋ ਨਗਰ ਕੌਂਸਲ ਜਾਂ ਮਾਲ ਵਿਭਾਗ ਕੰਮ ਨਹੀਂ ਕਰਦਾ ਬੱਸ ਨਾਅਰਾ ਲਾਓ ...ਜੈ ਹੋ ਮਿੱਠੀਆਂ ਮਿਰਚਾਂ ਦੀ।
(ਜਾਣਕਾਰੀ ਹਿੱਤ ਦਸ ਦੇਈਏ ਕਿ ਕਾਲੋਨੀ ਦੀ ਅਜੇ ਤਕ ਵੀ ਫਾਇਲ ਮਨਜੂਰੀ ਲਈ ਜਮ੍ਹਾਂ ਨਹੀਂ ਕਰਵਾਈ ਗਈ, ਪਰ ਐਗਰੀਮੈਂਟ ਧੜਾਧੜ ਹੋ ਰਹੇ)

ਬੁਲਡੋਜਰ ਚੱਲਿਆ ਤੇ ਨਵੀਆਂ ਕਾਲੋਨੀਆਂ ਉਗ ਪਈਆ....ਸਾਡੇ ਸ਼ਹਿਰ 'ਚ ਤਾਂ ਭਾਈ ਕਹਿੰਦੇ ਕੰਮ ਈ ਪੁੱਠਾ ਹੋ ਗਿਆ।  ਪਤਾ ਨਹੀਂ ਨਗਰ ਕੌਂਸ਼ਲ ਵਾਲੇ ਗੈਰਮਨ...
03/05/2026

ਬੁਲਡੋਜਰ ਚੱਲਿਆ ਤੇ ਨਵੀਆਂ ਕਾਲੋਨੀਆਂ ਉਗ ਪਈਆ....
ਸਾਡੇ ਸ਼ਹਿਰ 'ਚ ਤਾਂ ਭਾਈ ਕਹਿੰਦੇ ਕੰਮ ਈ ਪੁੱਠਾ ਹੋ ਗਿਆ। ਪਤਾ ਨਹੀਂ ਨਗਰ ਕੌਂਸ਼ਲ ਵਾਲੇ ਗੈਰਮਨਜੂਰਸ਼ੁਦਾ ਕਾਲੋਨੀਆਂ 'ਚ ਕਿਹੋ ਜਿਹਾ ਬੁਲਡੋਜਰ ਲੈ ਕੇ ਗਏ, ਇਕ ਕਾਲੋਨੀ ਪੁੱਟੀ ਤੇ ਕਹਿੰਦੇ ਤਿੰਨ - ਚਾਰ ਨਵੀਆਂ ਉਗ ਆਈਆ। ਉਝ ਕਹਿੰਦੇ ਨਗਰ ਕੌਂਸਲ ਦੀ ਕਾਰਵਾਈ ਤੋਂ ਬਾਦ ਦੋ ਕੁ ਮਲੋਟ ਰੋਡ ਤੇ, ਇਕ ਬਠਿੰਡਾ ਬਾਈਪਾਸ ਤੇ, ਦੋ ਬੂੜਾਗੁੱਜਰ ਰੋਡ ਤੇ ਨਵੀਆਂ ਮਾਰਕਿਟਾਂ ਤੇ ਕਾਲੋਨੀਆਂ ਉਗ ਆਈਆ। ਇਸ ਸਬੰਧੀ ਕਾਗਜਾਂ ਤੇ ਲਕੀਰਾਂ ਮਾਰ ਕੇ ਖਰੀਦ ਫਰੋਖਤ ਦਾ ਕੰਮ ਚਾਲੂ। ਹੁਣ ਪ੍ਰਾਪਰਟੀ ਕਾਰੋਬਾਰੀਆਂ ਰਾਹ ਬਦਲ ਲਿਆ ਹੈ।
ਪਹਿਲਾ ਵਾਇਆ ਨਗਰ ਕੌਂਸਲ ਜਿਹੜੇ ਪ੍ਰਾਪਰਟੀ ਕਾਰੋਬਾਰੀ ਮਾਲ ਵਿਭਾਗ ਕੋਲ ਪਹੁੰਚਦੇ ਸੀ, ਕਹਿੰਦੇ ਹੁਣ ਕੁਝ ਕੁ ਬਾਹਲੇ ਸਿਆਣੇ ਕਾਗਜ ਮਾਹਿਰਾਂ ਦੀ ਸਲਾਹ ਨਾਲ ਕਾਗਜਾਂ ਤੇ ਲਕੀਰਾਂ ਮਾਰ ਸੌਦੇ ਹੋ ਪਹਿਲਾ ਮਾਲ ਵਿਭਾਗ ਦੀ ਪੂਜਾ ਆਰਤੀ ਕੀਤੀ ਜਾਂਦੀ ਤੇ ਫਿਰ ਨਗਰ ਕੌਂਸਲ ਵਾਲਾ ਰਾਹ ਫੜਿਆ ਜਾਂਦਾ, 1-1 ਕਰ ਪੂਰੀ ਰਜਿਸਟਰੀ ਕਰਵਾ ਲਈ ਜਾਂਦੀ ਜਣਕਿ ਜਮੀਨੀ ਪੱਧਰ ਤੇ ਕਾਲੋਨੀ ਜਾਂ ਮਾਰਕਿਟ ਤੇ ਕਾਗਜਾਂ 'ਚ " ਬਾਬਾ ਜੀ ਕਾ ਠੁੱਲੂ", ਜਣਕਿ 101% ਗੈਰਮਨਜੂਰਸ਼ੁਦਾ ਕਾਲੋਨੀ ਗੈਂਗ ਹੁਣ ਪੁਠੇ ਪਾਸੇ ਤੋਂ ਅਪਰੇਟ ਹੋਣ ਲੱਗ ਗਿਆ, ਪਰ ਕੰਮ ਫਿਰ ਵੀ 101% ਗੈਰਮਨਜੂਰਸ਼ੁਦਾ....

ਹੁਣ ਕਿਤੇ "ਚਾਰਲੀ ਅੰਕਲ" ਨਾ ਚਾਰ ਜੇ....ਗੈਰਮਨਜੂਰਸ਼ੁਦਾ ਕਾਲੋਨੀਆਂ ਤੇ ਬੁਲਡੋਜਰ ਕਾਰਵਾਈ ਦੇ ਚਲਦਿਆ ਸ਼ਹਿਰ ਦੇ ਬਹੁਤੇ ਕਲੋਨਾਈਜ਼ਰ ਚੁਪੀ ਧਾਰੀ ਬੈਠ...
30/04/2026

ਹੁਣ ਕਿਤੇ "ਚਾਰਲੀ ਅੰਕਲ" ਨਾ ਚਾਰ ਜੇ....
ਗੈਰਮਨਜੂਰਸ਼ੁਦਾ ਕਾਲੋਨੀਆਂ ਤੇ ਬੁਲਡੋਜਰ ਕਾਰਵਾਈ ਦੇ ਚਲਦਿਆ ਸ਼ਹਿਰ ਦੇ ਬਹੁਤੇ ਕਲੋਨਾਈਜ਼ਰ ਚੁਪੀ ਧਾਰੀ ਬੈਠੇ ਜਾਂ ਇੰਝ ਕਹਿ ਲਓ ਰਾਹ ਬਦਲੀ ਬੈਠੇ ਪਰ ਹੁਣ ਆਹ ਕਹਿੰਦੇ ਗੁਆਂਢੀ ਸ਼ਹਿਰ ਤੋਂ ਆ ਕੇ ਇਕ ਕਲੋਨਾਈਜ਼ਰ ਕਾਰਾ ਕਰਨ ਲੱਗਾ। ਵੱਡੇ ਸਾਰੇ ਕਾਗਜ ਤੇ ਰੰਗ ਬਿਰੰਗੀਆ ਲਕੀਰਾਂ ਮਾਰ ਕੇ ਕਾਗਜਾਂ ਤੇ ਸੌਦੇ ਹੋ ਰਹੇ, ਉਝ ਕਹਿੰਦੇ ਖਰੀਦੋ ਫਰੋਖਤ ਸ਼ੁਰੂ ਕਰ ਦਿਤੀ ਗਈ। ਵੈਸੇ ਕਹਿੰਦੇ ਵੱਡੇ ਸ਼ਹਿਰਾਂ 'ਚ ਇਹ ਅੰਕਲ ਅਪਰੂਵਡ ਕਾਲੋਨੀਆਂ ਵੇਚਦਾ ਪਰ ਇਥੇ ਕਹਿੰਦੇ ਤਾਂ ਆਇਆ ਕਿ ਇਥੇ ਕੌਣ ਪੁੱਛਦਾ, ਇਥੇ ਇੰਝ ਈ ਧੂੜ 'ਚ ਚੱਲਣ ਦਿਓ। ਕਾਗਜਾਂ ਤੇ ਲਕੀਰਾਂ ਵੇਚਣ ਵਾਲਿਆਂ ਦਫਤਰਾਂ 'ਚ ਵੱਡੇ ਵੱਡੇ ਨਕਸ਼ੇ ਰੱਖ ਲੈ ਤੇ ਦੋ ਦਾ ਚਾਰ, ਚਾਰ ਦਾ ਅੱਠ ਰਾਤੋ ਰਾਤ ਕਰ ਰਹੇ ਹਾਂ। ਉਝ ਅੰਕਲ ਦਾ ਨਾਮ ਕਾਮੇਡੀ ਪਾਤਰ ਵਾਲਾ "ਚਾਰ + ਲੀ" ਪਰ ਭਾਈ ਬਿਨਾਂ ਕਿਸੇ ਮਨਜੂਰੀ, ਬਿਨਾਂ ਕਿਸੇ ਪਾਸ ਨਕਸੇ ਦੇ ਸੌਦੇਬਾਜ਼ੀ 'ਚ ਲੱਗਿਆ "ਚਾਰ+ਲੀ" ਉਝ ਈ ਨਾ ਸਭ ਨੂੰ "ਚਾਰ" ਜਾਵੇ...ਬਚਕੇ ਮੌੜ ਤੋਂ ।

ਅਣਅਧਿਕਾਰਤ ਮਾਰਕਿਟਾਂ ਕਾਲੋਨੀਆਂ ਦੀ ਹੱਬ ਬਣਿਆ ਅਬੋਹਰ ਰੋਡ....ਨਵੀਆਂ ਅਣਅਧਿਕਾਰਤ ਮਾਰਕਿਟਾਂ, ਅਣਅਧਿਕਾਰਤ ਕਾਲੋਨੀਆਂ ਦੀ ਹੱਬ ਬਣ ਚੁੱਕੇ ਅਬੋਹਰ ...
24/04/2026

ਅਣਅਧਿਕਾਰਤ ਮਾਰਕਿਟਾਂ ਕਾਲੋਨੀਆਂ ਦੀ ਹੱਬ ਬਣਿਆ ਅਬੋਹਰ ਰੋਡ....
ਨਵੀਆਂ ਅਣਅਧਿਕਾਰਤ ਮਾਰਕਿਟਾਂ, ਅਣਅਧਿਕਾਰਤ ਕਾਲੋਨੀਆਂ ਦੀ ਹੱਬ ਬਣ ਚੁੱਕੇ ਅਬੋਹਰ ਰੋਡ ਤੇ ਆਏ ਦਿਨ ਕੋਈ ਨਾ ਕੋਈ ਨਵੀਂ ਮਾਰਕਿਟ ਜਾਂ ਕਾਲੋਨੀ ਕੱਟੀ ਜਾ ਰਹੀ ਹੈ। ਰੂਹੜਿਆਵਾਲੀ ਦੇ ਨੇੜੇ ਪਹੁੰਚ ਚੁਕਾ ਅਣਅਧਿਕਾਰਤ ਕਾਲੋਨੀਆਂ ਕੱਟਣ 'ਚ ਮਾਹਿਰ ਸ੍ਰੀ ਮੁਕਤਸਰ ਸਾਹਿਬ ਦਾ ਭੂ ਮਾਫੀਆ ਭਾਵੇ ਇਹ ਦਾਅਵੇ ਕਰ ਰਿਹਾ ਕਿ ਇਸ ਤਰ੍ਹਾਂ ਲੋੜਵੰਦਾਂ ਨੂੰ ਸਹੀ ਰੇਟ ਤੇ ਮਕਾਨ ਮਿਲ ਜਾਂਦਾ ਪਰ ਅਸਲੀਅਤ ਕੀ ਹੈ, ਇਸਦੀ ਉਦਾਹਰਣ ਮੁੱਢਲੀ ਜਰੂਰਤ ਹੈ। ਸਭ ਤੋਂ ਪਹਿਲੀ ਜਰੂਰਤ ਹੈ ਪੀਣ ਵਾਲਾ ਪਾਣੀ ਹੈ ਮ ਪਰ ਜਿਥੇ ਇਹ ਕਾਰਾ ਹੋ ਰਿਹਾ ਉਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਹੀ ਨਹੀਂ ਹੈ ਜੇਕਰ ਇਸਦਾ ਟੈਸਟ ਕਰਵਾਇਆ ਜਾਵੇ ਤਾਂ ਸਥਿਤੀ ਜਵਾਂ ਹੀ ਸਾਫ ਹੋ ਜਾਂਦੀ ਕਿ ਇਥੇ ਟੀ ਡੀ ਐਸ ਦਾ ਪੱਧਰ ਕਈ ਹੈ। ਕੇਵਲ ਤੇ ਕੇਵਲ ਕਾਗਜਾਂ ਤੇ ਚਾਰ ਲਾਇਨਾਂ ਮਾਰ ਤੇ ਇਧਰ ਉਧਰ ਤਿਕੜਮ ਲਾ ਕੇ ਆਮ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਦਰਕਿਨਾਰ ਕਰਦੇ ਬਸ ਮਾਰਕਿਟਾਂ ਅਤੇ ਕਾਲੋਨੀਆਂ ਕੱਟਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਦੀ ਹੱਬ ਬਣ ਚੁੱਕੇ ਅਬੋਹਰ ਰੋਡ ਤੇ ਆਏ ਦਿਨ ਕੋਈ ਨਾ ਕੋਈ ਨਵੀਂ ਮਾਰਕਿਟ ਜਾਂ ਕਾਲੋਨੀ ਕੱਟੀ ਜਾ ਰਹੀ ਹੈ।

Address

Muktsar
Muktsar
152026

Website

Alerts

Be the first to know and let us send you an email when Muktsar Property Killer posts news and promotions. Your email address will not be used for any other purpose, and you can unsubscribe at any time.

Shortcuts

Share

Category