01/12/2025
ਸ੍ਰ. ਦਵਿੰਦਰਪਾਲ ਸਿੰਘ, ਪ੍ਰਿੰਸੀਪਲ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.), ਪਟਿਆਲਾ ਦੀ ਯੋਗ ਅਗਵਾਈ ਅਧੀਨ ਅਤੇ ਕੋ—ਆਰਡੀਨੇਟਰ ਸ੍ਰੀਮਤੀ ਮਨਦੀਪ ਕੌਰ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.), ਪਟਿਆਲਾ ਵਿਖੇ ਸੰਸਥਾ ਦੀਆਂ ਸਿਖਿਆਰਥਣਾਂ ਨੂੰ ਇਸ ਭਿਆਨਕ ਬਿਮਾਰੀ ਸਬੰਧੀ ਜਾਗਰੁਕ ਕਰਨ ਲਈ ਰੈੱਡ ਰਿਬਨ ਕਲੱਬ, ਪਟਿਆਲਾ ਦੇ ਸਹਿਯੌਗ ਨਾਲ ਇੱਕ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿਚ ਸੰਸਥਾ ਦੀ ਸੀ.ਆਈ.ਟੀ.ਐਸ. (ਕੋਸਮੇਟੋਲੋਜੀ) ਟਰੇਡ ਦੀਆਂ ਸਿਖਿਆਰਥਣਾਂ ਵਲੋਂ ਸੰਸਥਾ ਦੀਆਂ ਸਿਖਿਆਰਥਣਾਂ ਨੂੰ ਐਚ.ਆਈ.ਵੀ. ਅਤੇ ਏਡਸ ਦੀ ਰੋਕਥਾਮ ਅਤੇ ਬਚਾਓ ਸਬੰਧੀ ਜਾਗਰੂਕ ਕਰਨ ਹਿੱਤ ਇੱਕ ਨੂਕੱੜ ਨਾਟਕ ਖੇਡਿਆ ਗਿਆ ਅਤੇ ਇਸ ਪ੍ਰੋਗਰਾਮ ਵਿਚ ਸੰਸਥਾ ਦੀਆਂ ਸਿਖਿਆਰਥਣਾਂ ਵਲੋਂ ਪੋਸਟਰ ਮੇਕਿੰਗ, ਸਪੀਚ ਅਤੇ ਹੋਰ ਗਤੀ—ਵਿਧੀਆਂ ਵੀ ਕੀਤੀਆਂ ਗਈਆਂ ਅਤੇ ਇਸ ਪ੍ਰੋਗਰਾਮ ਵਿਚ ਵੱਧ—ਚੱੜ ਕੇ ਹਿੱਸਾ ਲਿਆ ।