Bhurthala Mander

Directions Website Contact the business

Bhurthala Mander ਭੂਰਥਲਾ ਮਡੇਰ

20/06/2023

ਮੰਡੇਰ :
ਮੰਡੇਰ :
ਇਸ ਬੰਸ ਦਾ ਵਡੇਰਾ ਮੰਡੇਰਾ ਸੀ। ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ ਵਿੱਚ ਆਬਾਦ ਸਨ। ਇਹ ਰਿੰਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ। ਇਹ ਧਾਰਾ ਨਗਰੀ ਦੇ ਰਾਜੇ ਜੱਗਦੇਉ ਪਰਮਾਰ ਨਾਲ ਰਾਜਸਥਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ। ਇਸ ਕਬੀਲੇ ਨੇ ਰਾਜੇ ਜੱਗਦੇਉ ਪੰਵਾਰ ਦੇ ਲਸ਼ਕਰ ਵਿੱਚ ਸ਼ਾਮਿਲ ਹੋ ਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨਵੀਂ ਪਠਾਨਾਂ ਨਾਲ ਕਈ ਲੜਾਈਆਂ ਕੀਤੀਆਂ ਅਤੇ ਉਨ੍ਹਾਂ ਨੂੰ ਲਾਹੌਰ ਵੱਲ ਭਜਾ ਦਿੱਤਾ ਸੀ। ਪੁਰਾਣੇ ਸਮੇਂ ਵਿੱਚ ਪੰਜਾਬ ਦੇ ਮਾਲਵਾ ਖੇਤਰ ਤੋਂ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਰਾਜੇ ਜੱਗਦੇਉ ਨੇ ਜਰਗ ਨਵਾਂ ਪਿੰਡ ਵਸਾਇਆ ਅਤੇ ਮੰਡੇਰਾਂ ਨੂੰ ਵੀ ਏਥੇ ਹੀ ਆਬਾਦ ਕਰ ਲਿਆ। ਮੰਡੇਰ ਵੀ ਪਰਮਾਰ ਭਾਈਵਾਰੇ ਵਿਚੋਂ ਹਨ। ਲੁਧਿਆਣੇ ਜਿਲ੍ਹੇ ਵਿੱਚ ਮੰਡੇਰ ਗੋਤ ਦੇ ਜੱਟ ਕਾਫ਼ੀ ਹਨ। ਸੰਗਰੂਰ ਵਿੱਚ ਵੀ ਮੰਡੇਰ ਕਲਾਂ ਪਿੰਡ ਮੰਡੇਰ ਭਾਈਚਾਰੇ ਦਾ ਹੀ ਹੈ। ਜਿਲ੍ਹਾ ਜਲੰਧਰ ਦੇ ਬੰਗਾ ਹਲਕੇ ਵਿੱਚ ਵੀ ਮੰਡੇਰ ਜੱਟਾਂ ਦਾ ਉਘਾ ਪਿੰਡ ਮੰਡੇਰ ਹੈ। ਪਿੰਡ ਅਹਿਮਦਗੜ੍ਹ ਤਹਿਸੀਲ ਬੁਢਲਾਡਾ ਵਿੱਚ ਵੀ ਕੁਝ ਮੰਡੇਰ ਵੱਸਦੇ ਹਨ। ਮਾਨਸਾ ਖੇਤਰ ਵਿੱਚ ਮੰਡੇਰ ਕਾਫ਼ੀ ਹਨ। ਭੂਰਥਲਾ ਮੰਡੇਰ ਤਹਿਸੀਲ ਮਲੇਰਕੋਟਲਾ ਜਿਲ੍ਹਾ ਸੰਗਰੂਰ ਵਿੱਚ ਮੰਡੇਰਾਂ ਦਾ ਵੱਡਾ ਪਿੰਡ ਹੈ। ਮਾਲਵੇ ਵਿੱਚ ਮੰਡੇਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬਹੁਤ ਘੱਟ ਹਨ। ਪੰਜਾਬ ਵਿੱਚ ਮੰਡੇਰ ਨਾਮ ਦੇ ਕਈ ਪਿੰਡ ਹਨ। ਮੰਡੇਰ ਉਪਗੋਤ ਹੈ। ਸਾਰੇ ਮੰਡੇਰ ਜੱਟ ਸਿੱਖ ਹਨ। ਮੰਡੇਰ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ। ਮੰਡੇਰ ਜੱਟ ਆਪਣਾ ਸੰਬੰਧ ਪੰਵਾਰ ਰਾਜਪੂਤਾਂ ਨਾਲ ਜੋੜਦੇ ਹਨ। ਜਾਟ ਇਤਿਹਾਸਕਾਰ ਪਿੰਰਸੀਪਲ ਹੁਕਮ ਸਿੰਘ ਪੰਵਾਰ, ਰੋਹਤਕ ਅਨੁਸਾਰ ਰਾਜਪੂਤਾਂ ਦੀ ਉਨਤੀ ਸਮੇਂ ਜੱਟ ਰਾਜ ਘਰਾਣਿਆਂ ਵਿਚੋਂ ਹੀ ਪੁਰਾਣਕ ਬ੍ਰਾਹਮਣਾਂ ਨੇ ਕਸ਼ਤਰੀਆਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ। ਜੱਟ ਬਹੁਤ ਹੀ ਪ੍ਰਾਚੀਨ ਜਾਤੀ ਹੈ। ਇਹ ਰਾਜਪੂਤਾਂ ਦੇ ਵੀ ਮਾਪੇ ਹਨ।

ਕਿਤਾਬ ' ਜੱਟਾਂ ਦਾ ਇਤਿਹਾਸ’ ਵਿਚੋਂ ਧੰਨਵਾਦ ਸਾਹਿਤ …

ਦੁਖਭਰੀ ਖ਼ਬਰ...ਲਗਭਗ 35 ਸਾਲ ਭੁਰਥਲੇ ਚ ਡਾਕਟਰੀ ਸਹਾਇਤਾ ਦੇਣ ਵਾਲੇ....ਨਹੀਂ ਰਹੇ ਡਾਕਟਰ ਪ੍ਰਦੀਪ ਕੁਮਾਰ  (ਦੀਪਾ ਡਾਕਟਰ )
04/07/2021

ਦੁਖਭਰੀ ਖ਼ਬਰ...ਲਗਭਗ 35 ਸਾਲ ਭੁਰਥਲੇ ਚ ਡਾਕਟਰੀ ਸਹਾਇਤਾ ਦੇਣ ਵਾਲੇ....ਨਹੀਂ ਰਹੇ ਡਾਕਟਰ ਪ੍ਰਦੀਪ ਕੁਮਾਰ (ਦੀਪਾ ਡਾਕਟਰ )

24/04/2021
02/09/2016

ਕੋਈ ਵੀ ਡੰਡੀ ਇਕੋ ਦਿਨ 'ਚ ਸ਼ਾਹ ਰਾਹ ਨਹੀਂ ਬਣਦੀ- ਵਿਲੀਅਮ ਇਲੇਰੀ ਢੈਨਿੰਗ

26/07/2016

ਮੰਡੇਰ : ਇਸ ਬੰਸ ਦਾ ਵਡੇਰਾ ਮੰਡੇਰਾ ਸੀ। ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ ਵਿੱਚ ਆਬਾਦ ਸਨ। ਇਹ ਰਿੱਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ। ਇਹ ਧਾਰਾ ਨਗਰੀ ਦੇ ਰਾਜੇ ਜੱਗਦੇਉ ਪਰਮਾਰ ਨਾਲ ਰਾਜਸਥਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ। ਇਸ ਕਬੀਲੇ ਨੇ ਰਾਜੇ ਜੱਗਦੇਉ ਪੰਵਾਰ ਦੇ ਲਸ਼ਕਰ ਵਿੱਚ ਸ਼ਾਮਿਲ ਹੋ ਕੇ ਰਾਜਸਥਾਨ ਤੇ ਪੰਜਾਬ ਵਿੱਚ ਗੱਜ਼ਨਵੀ ਪਠਾਨਾਂ ਨਾਲ ਕਈ ਲੜਾਈਆਂ ਕੀਤੀਆਂ ਅਤੇ ਉਨ੍ਹਾਂ ਨੂੰ ਲਾਹੌਰ ਵੱਲ ਭਜਾ ਦਿੱਤਾ ਸੀ।
ਪੁਰਾਣੇ ਸਮੇਂ ਵਿੱਚ ਪੰਜਾਬ ਦੇ ਮਾਲਵਾ ਖੇਤਰ ਤੋਂ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਰਾਜੇ ਜੱਗਦੇਉ ਨੇ ਜਰਗ ਨਵਾਂ ਪਿੰਡ ਵਸਾਇਆ ਅਤੇ ਮੰਡੇਰਾਂ ਨੂੰ ਵੀ ਏਥੇ ਹੀ ਆਬਾਦ ਕਰ ਲਿਆ। ਮੰਡੇਰ ਵੀ ਪਰਮਾਰ ਭਾਈਵਾਰੇ ਵਿਚੋਂ ਹਨ। ਲੁਧਿਆਣੇ ਜਿਲ੍ਹੇ ਵਿੱਚ ਮੰਡੇਰ ਗੋਤ ਦੇ ਜੱਟ ਕਾਫ਼ੀ ਹਨ। ਸੰਗਰੂਰ ਵਿੱਚ ਵੀ ਮੰਡੇਰ ਕਲਾਂ ਪਿੰਡ ਮੰਡੇਰ ਭਾਈਚਾਰੇ ਦਾ ਹੀ ਹੈ। ਜਿਲ੍ਹਾ ਜਲੰਧਰ ਦੇ ਬੰਗਾ ਹਲਕੇ ਵਿੱਚ ਵੀ ਮੰਡੇਰ ਜੱਟਾਂ ਦਾ ਉਘਾ ਪਿੰਡ ਮੰਡੇਰ ਹੈ। ਪਿੰਡ ਅਹਿਮਦਗੜ੍ਹ ਤਹਿਸੀਲ ਬੁਢਲਾਡਾ ਵਿੱਚ ਵੀ ਕੁਝ ਮੰਡੇਰ ਵੱਸਦੇ ਹਨ। ਮਾਨਸਾ ਖੇਤਰ ਵਿੱਚ ਮੰਡੇਰ ਕਾਫ਼ੀ ਹਨ। ਭੂਰਥਲਾ ਮੰਡੇਰ ਤਹਿਸੀਲ ਮਲੇਰਕੋਟਲਾ ਜਿਲ੍ਹਾ ਸੰਗਰੂਰ ਵਿੱਚ ਮੰਡੇਰਾਂ ਦਾ ਵੱਡਾ ਪਿੰਡ ਹੈ।

ਮਾਲਵੇ ਵਿੱਚ ਮੰਡੇਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬਹੁਤ ਘੱਟ ਹਨ। ਪੰਜਾਬ ਵਿੱਚ ਮੰਡੇਰ ਨਾਮ ਦੇ ਕਈ ਪਿੰਡ ਹਨ। ਮੰਡੇਰ ਉਪਗੋਤ ਹੈ। ਸਾਰੇ ਮੰਡੇਰ ਜੱਟ ਸਿੱਖ ਹਨ। ਮੰਡੇਰ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ।
-ਜੱਟਾਂ ਦਾ ਇਤਿਹਾਸ ਤੋ ਧੰਨਵਾਦ ਸਹਿਤ

26/07/2016

ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ

26/07/2016

ਪੁਰਾਣੇ ਸਮੇਂ ਦਾ ਇਕ ਅਨਪੜ ਪੰਡਤ ਜਿਹੜਾ ਪੁਰਾਣੇ ਸਮੇਂ ਵਿਚ ਚੌਂਦੇ ਤੇ ਮੱਸਿਆ ਦਾ ਧਿਆਨ ਆਪਣੀ ਕੁੱਜੀ ਚ ਬੱਕਰੀ ਦੀਆਂ ਮੀਂਗਣਾ ਗਿਣਕੇ ਪਾ ਕੇ ਰੱਖਦਾ ਸੀ। ਪਿੰਡ ਦੀਆਂ ਮਾਈਆਂ ਅਕਸਰ ਉਸਨੂੰ ਪੁੱਛਿਆ ਕਰਦੀਆਂ ਸਨ ਕਿ ਪੰਡਤਾ ਚੌਦੇਂ ਕਦੋਂ ਆਂ ਤੇ ਮੱਸਿਆ ਕਦੋਂ ਆਂ, ਤਾਂ ਪੰਡਤ ਮੀਗਣਾ ਦੀ ਗਿਣਤੀ ਮਾਰਕੇ ਦੱਸ ਦਿੰਦਾ ਸੀ ਕਿ ਇਸ ਦਿਨ ਚੌਦੇਂ ਅਤੇ ਇਸ ਦਿਨ ਮੱਸਿਆ ਹੈ। ਕਿਉਂ ਕਿ ਉਹ ਚੌਦੇ ਮੱਸਿਆ ਦਾ ਹਿਸਾਬ ਰੱਖਣ ਲਈ ਕੁੱਜੀ ਚ ਦਿਨ ਦੇ ਹਿਸਾਬ ਨਾਲ ਇਕ ਮੀਗਣ ਪਾ ਦਿੰਦਾ ਸੀ। ਇਕ ਦਿਨ ਉਸਦੀ ਬੱਕਰੀ ਸੰਗਲੀ ਤੁੜਾਕੇ ਖੁੱਲ ਗਈ ਅਤੇ ਪੰਡਤ ਦੀ ਚੌਦੇਂ ਮੱਸਿਆ ਵਾਲੀ ਕੁੱਜੀ ਕੋਲ ਦਾਨ ਦੱਛਣਾ ਦੇ ਆਏ ਦਾਣੇ ਖਾ ਕੇ ਰੱਜਕੇ ਮੀਗਣਾ ਵੀ ਉੱਥੇ ਈ ਕਰ ਗਈ । ਜਿਸ ਨਾਲ ਕੋਲ ਪਈ ਪੰਡਤ ਦੀ ਹਿਸਾਬ ਕਿਤਾਬ ਵਾਲੀ ਕੁੱਜੀ ਵੀ ਮੂੰਹ ਤੱਕ ਮੀਗਣਾ ਨਾਲ ਭਰ ਗਈ। ਕੋਈ ਮਾਈ ਪੰਡਤ ਨੂੰ ਪੁੱਛਣ ਆਈ ਕਿ ਪੰਡਤਾ ਚੌਦੇਂ ਕਦੋਂ ਆਂ? ਤਾਂ ਪੰਡਤ ਉੱਠਕੇ ਵੇਖਣ ਲੱਗਾ ਤਾਂ ਅੱਗੇ ਕੁੱਜੀ ਮੀਗਣਾ ਨਾਲ ਭਰੀ ਪਈ ਸੀ। ਇਹ ਵੇਖਕੇ ਪੰਡਤ ਕਹਿਣ ਲੱਗਾ ਕਿ ਮਾਈ ਹੁਣ ਨਹੀਂ ਪਤਾ ਲੱਗਣਾ ਇੱਥੇ ਤਾਂ ਘਮਸਾਨ ਚੌਦੇਂ ਬਣੀ ਪਈ ਐ।

16/07/2016

ਇੱਕ ਵਾਰ ਤਾਜੀ ਤਾਜੀ ਕਣਕ ਵੇਚਕੇ ਬਾਬਾ 'ਧੰਨਾ' ਪੂਰਾ ਲਿਸਕ ਪੁਸਕ ਕੇ ਭਰਕੇ ਨੋਟਾ ਨਾਲ ਖੀਸਾ ਵਸਾਖੀ ਦਾ ਮੇਲਾ ਦੇਖਣ ਚਲਾ ਗਿਆ,
ਬਾਬੇ ਦੀ ਟੋਹਰ ਦੇਖਕੇ ਦੋ ਤਿੰਨ ਚਤਰ ਜੀਆ ਜਨਾਨੀਆ ਬਾਬੇ ਤੋ ਪੈਸਾ ਧੇਲਾ ਲੁੱਟਣ ਦੇ ਇਰਾਦੇ ਨਾਲ ੳੁਹਦੇ ਮਗਰ ਹੋ ਤੁਰੀਆ,
ਵੇਖਕੇ ਆਸਾ ਪਾਸਾ ਬਾਬੇ ਦੇ ਜਾ ਗੋਡੀ ਹੱਥ ਲਾੲੇ,ਅਾਖੇ"ਤਕੜੇ ਓ ਮਾਸੜ ਜੀ ??
ਹੋਰ ਘਰ ਪਰਿਵਾਰ ਸਾਰੇ ਠੀਕ ਅਾ?"
ਮਾਸੜ ਮਾਸੜ ਕਰਕੇ ਬਾਬਾ ਵੱਸ ਚ 'ਕਰਲਿਆ,
ਜਦੋ ਬਾਬਾ ਸਰੋਵਰ ਚ ਇਸਨਾਨ ਕਰਨ ਲੱਗਿਆ ਤਾ ਇੱਕ ਕਹਿੰਦੀ
" ਕੋਈ ਨਾ ਮਾਸੜ ਜੀ,ਅਾਹ ਕੱਪੜੇ ਸਾਨੂੰ ਫੜਾ ਜੋ,ਤੁਸੀ ਅਰਾਮ ਨਾਲ ਇਸਨਾਨ ਕਰੋ"
ਬਾਬਾ ਫੜਾਕੇ ਕੱਪੜੇ ਜਦੋ ਇਸਨਾਨ ਕਰਕੇ ਮੁੜਿਆ ਤਾ ਅੱਗੋ ਕੋੲੀ ਨਾ ਲੱਭੇ,ਸਮੇਤ ਪੈਸੇ ਧੇਲੇ ਦੇ ਬਾਬੇ ਦੇ ਕੱਪੜੇ ਵੀ ਲੈ ਗੀਆ ਅਗਲੀਆ।
ਬਾਬਾ ਵਿਚਾਰਾ ਕੱਲੇ ਕੱਛੇ ਚ ਮੇਲੇ ਚੋ ਤੁਰਿਆ ਅਾਵੇ,ਨਾਲੇ ਕਹੀ ਜਾਵੇ
" ੳ ਭਾਈ ਤੁਸੀਂ ਓਹ ਕੁੜੀਆਂ ਤੇ ਨਹੀਂ ਵੇਖੀਆਂ ਜਿੰਨਾਂ ਦਾ ਮਾਸੜ ਧੰਨਾ ਸਿਓ ਆ ".....

23/06/2016

ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ !
ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ !
ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ !
ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ ਕਹਿੰਦਾ ਕੇ ਪੁੱਤ ਇਹ ਮੇਰਾ ਗੁਆਚਾ ਹੋਇਆ ਬਟੂਆ ਹੈ ਤੇ ਇਸਦੀ ਨਿਸ਼ਾਨੀ ਇਹ ਹੈ ਕੇ ਵਿਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ !
ਕਹਿੰਦਾ ਬਾਪੂ ਸਾਬਿਤ ਕਰਨਾ ਪਊ ਕੇ ਇਹ ਤੇਰਾ ਹੈ ...ਬਾਬੇ ਨਾਨਕ ਦੀ ਫੋਟੋ ਤੇ ਹਰੇਕ ਦੇ ਬਟੂਏ ਚੋਂ ਮਿਲ ਜਾਊ ..ਨਾਲੇ ਇਹ ਦੱਸ ਕੇ ਬਟੂਏ ਵਿਚ ਤੈਂ ਆਵਦੀ ਫੋਟੋ ਕਿਓਂ ਨਹੀਂ ਲਾਈ .....?

ਬਜ਼ੁਰਗ ਲੰਮਾ ਸਾਹ ਲੈ ਕਹਿੰਦਾ ਪੁੱਤ ਗੱਲ ਥੋੜੀ ਲੰਮੀ ਹੈ ਧਿਆਨ ਨਾਲ ਸੁਣੀ ... ਇਹ ਬਟੂਆ ਨਿੱਕੇ ਹੁੰਦਿਆਂ ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ ..ਨਾਲੇ ਰੋਜ ਰੋਜ ਪੈਸੇ ਦਿੰਦੇ ਸੀ ਖਰਚਣ ਨੂੰ ..ਬੜੇ ਚੰਗੇ ਲੱਗਦੇ ਸੀ ...ਇੱਕ ਦਿਨ ਇਸ ਬਟੂਏ ਵਿਚ ਓਹਨਾ ਦੀ ਫੋਟੋ ਲਾ ਲਈ !

ਫੇਰ ਜੁਆਨ ਹੋਇਆ ...ਖੁੱਲੀ ਖੁਰਾਕ ..ਗੱਲਾਂ ਦਾ ਲਾਲ ਸੂਹਾ ਰੰਗ ..ਫੜਕਦੇ ਡੌਲੇ ..ਜੁਆਨੀ ਵਾਲਾ ਜ਼ੋਰ ..ਘੰਟਿਆਂ ਬੱਦੀ ਸ਼ੀਸ਼ੇ ਅੱਗੇ ਖਲੋਤਾ ਆਪਣੇ ਆਪ ਨੂੰ ਦੇਖਦਾ ਰਹਿੰਦਾ ਸੀ ....ਭੁਲੇਖਾ ਪੈ ਗਿਆ ਕੇ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ ਸਾਂ !
ਜੁਆਨੀ ਦੇ ਲੋਰ ਵਿਚ ਇੱਕ ਦਿਨ ਬਟੂਏ ਚੋਂ ਮਾਪਿਆਂ ਦੀ ਫੋਟੋ ਕੱਢੀ ਤੇ ਆਪਣੇ ਆਪ ਦੀ ਲਾ ਲਈ...!

ਫੇਰ ਵਿਆਹ ਹੋ ਗਿਆ ..ਸੋਹਣੀ ਵਹੁਟੀ ਦੇਖ ਸਰੂਰ ਜਿਹਾ ਚੜ ਗਿਆ .. ਆਪਣੀ ਫੋਟੋ ਕੱਢੀ ਤੇ ਉਸਦੀ ਲਾ ਲਈ ...!
ਫੇਰ ਸੋਹਣੇ ਪੁੱਤ ਨੇ ਘਰ ਜਨਮ ਲਿਆ ...ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ ..ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ ਚੋਂ ਵਹੁਟੀ ਦੀ ਫੋਟੋ ਕੱਢ ਪੁੱਤ ਦੀ ਲਾ ਲਈ...!

ਫੇਰ ਸਮੇ ਦਾ ਚੱਕਰ ਚਲਿਆ ...ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ ..ਮਾਂ ਪਿਓ ਵੀ ਤੁਰ ਗਏ ਦੁਨੀਆ ਤੋਂ ..ਵਹੁਟੀ ਵੀ ਸਦਾ ਵਾਸਤੇ ਸਾਸਰੀ ਕਾਲ ਬੁਲਾ ਗਈ ਇੱਕ ਦਿਨ ! ਫੇਰ ਇੱਕ ਦਿਨ ਜਿਹੜੇ ਪੁੱਤ ਤੇ ਇਨਾਂ ਮਾਣ ਸੀ ਉਹ ਵੀ ਕੱਲਾ ਛੱਡ ਟੱਬਰ ਲੈ ਦੂਜੇ ਸ਼ਹਿਰ ਚਲਿਆ ਗਿਆ ...ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀਂ ..ਘਰੇ ਕਲੇਸ਼ ਪੈਂਦਾ !

ਫੇਰ ਇਕ ਦਿਨ ਸਾਰਾ ਕੁਝ ਗੁਆ ਮੱਸਿਆ ਦੇ ਮੇਲੇ ਵਿਚ ਕਮਲਿਆਂ ਵਾੰਗ ਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ ਫੋਟੋ ਦਿਸ ਪਈ ...ਓਸੇ ਵੇਲੇ ਮੁੱਲ ਲੈ ਬਟੂਏ ਵਿਚ ਲਾ ਲਈ...ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ ..ਜਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ ਤਰਾਂ ..ਕਈ ਵਾਰੀ ਗੱਲਾਂ ਕਰ ਲਾਈਦੀਆਂ ਦੁੱਖ ਸੁਖ ਕਰ ਲਈਦੇ ਬਾਬੇ ਨਾਨਕ ਨਾਲ !

ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ !

ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ ਅੱਡੇ ਤੇ ਹੀ ਫੋਟੋਆਂ ਕਲੰਡਰਾਂ ਵਾਲੀ ਦੁਕਾਨ ਤੇ ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ .." ਭਾਈ ਸਾਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ.. ਬਟੂਏ ਵਿਚ ਲਾਉਣੀ ਹੈ "

ਰੱਬ ਰਾਖਾ

21/06/2016

ਸਕੂਨ ਅਤੇ ਚੈਨ

ਪੁਰਾਣੇ ਸਮਿਆਂ ਵਿੱਚ ਸਕੂਨ ਅਤੇ ਚੈਨ ਲੋਕਾਂ ਕੋਲ ਆਮ ਤੌਰ ਤੇ ਮਿਲ ਜਾਂਦੇ ਸਨ । ਇਹਨਾਂ ਦਾ ਵਾਸਾ ਹਰ ਇੱਕ ਦੇ ਘਰ ਵਿੱਚ ਸੀ ਤਾਂਹੀ ਲੋਕ ਸੁਖੀ ਤੇ ਖੁਸ਼ਹਾਲ ਸਨ ।
ਇਹ ਦੋਵੇਂ ਇੱਦਾਂ ਦੀਆਂ ਲੋੜਾਂ ਹਨ ਜਿਹਡ਼ੀਆਂ ਅੱਜ ਕੱਲ ਆਮ ਤੌਰ ਤੇ ਕਿਸੇ ਨੂੰ ਨਹੀਂ ਮਿਲਦੀਆਂ । ਲੋਕ ਇਹਨਾਂ ਲਈ ਤੜਫਦੇ ਫਿਰਦੇ ਹਨ ਪਰ ਇਹ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਹਨ ।
ਪੁਰਾਣੇ ਸਮਿਆਂ ਵਿੱਚ ਲੋਕ ਸ਼ਹਿਰ ਨੂੰ ਕੰਮ ਕਾਰ ਲਈ ਨਹੀਂ ਜਾਂਦੇ ਸਨ ਕਿਉਂਕਿ ਉਹਨਾਂ ਕੋਲ ਪਿੰਡ ਵਿੱਚ ਹੀ ਬਹੁਤ ਕੰਮ ਹੁੰਦਾ ਸੀ । ਮਾੜੀ ਮੋਟੀ ਖੇਤੀ ਕਰਕੇ , ਡੰਗਰਾ ਨੂੰ ਕੱਖ ਪਾ ਕੇ ਹੀ ਸਾਰਾ ਦਿਨ ਕੱਡ ਲੈਦੇਂ ਸਨ । ਇਹਨੇ ਕੰਮ ਵਿੱਚ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸੀ ਤੇ ਉਹ ਖੁਸ਼ੀ ਖੁਸ਼ੀ ਜਿੰਦਗੀ ਬਤੀਤ ਕਰ ਜਾਂਦੇ ਸੀ । ਪਰ ਅੱਜ ਕੱਲ ਲੋਕਾਂ ਕੋਲ ਆਪਣਾ ਤਾਂ ਕੋਈ ਕੰਮ ਹੀ ਨਹੀਂ ਹੈ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਸ਼ਹਿਰਾਂ ਨੂੰ ਭੱਜਦੇ ਹਨ । ਵਧੀਆ ਜੀਵਨ ਬਤੀਤ ਕਰਨ ਲਈ ਨੌਕਰੀਆਂ ਕਰਦੇ ਹਨ । ਸਾਰੀ ਜਿੰਦਗੀ ਦੌੜ ਭੱਜ ਵਿੱਚ ਬਤੀਤ ਕਰਦੇ ਹਨ ਪਰ ਫਿਰ ਵੀ ਸੰਤੁਸ਼ਟ ਨਹੀਂ ਹੁੰਦੇ ।।
ਪਹਿਲਾਂ ਕੋਈ ਟੀ ਵੀ ਨਹੀਂ ਸੀ ਤੇ ਜਦੋਂ ਟੀ ਵੀ ਆਏ ਤਾਂ ਮਸਾਂ ਇੱਕ ਚੈਨਲ ਹੀ ਚੱਲਦਾ ਹੁੰਦਾ ਸੀ ਪਰ ਲੋਕਾਂ ਦਾ ਉਹਦੇ ਨਾਲ ਹੀ ਮਨੋਰੰਜਨ ਹੋ ਜਾਂਦਾ ਸੀ । ਪਰ ਅੱਜ ਕੱਲ ਮੇਰੇ ਵਰਗੇ ਦੇ ਟੀ ਵੀ 250 ਚੈਨਲ ਚੱਲਦੇ ਹਨ । ਸਾਰਾ ਦਿਨ ਰਿਮੋਰਟ ਦੇ ਬਟਨ ਦੱਬ ਦੱਬ ਕਮਲੇ ਹੋ ਜਾਈਦਾ ਪਰ ਨਾ ਮਨੋਰੰਜਨ ਹੁੰਦਾ ਨਾ ਸਕੂਨ ਮਿਲਦਾ ।।
ਪਹਿਲਾਂ ਲੋਕ ਤੂਤਾਂ ਤੇ ਡੇਕਾਂ ਥੱਲੇੇ ਹੀ ਜੇਠ ਹਾੜ ਦੀਆਂ ਧੁੱਪਾਂ ਕੱਢ ਦਿੰਦੇ ਸੀ ਉਹ ਵੀ ਆਰਾਮ ਤੇ ਚੈਨ ਨਾਲ ।। ਪਰ ਅੱਜ ਕੱਲ ਹਰ ਕਮਰੇ ਵਿੱਚ A. C ਲੱਗੇ ਆ ਫਿਰ ਵੀ ਕਹਿਣਗੇ ਗਰਮੀ ਨਾਲ ਬੁਰਾ ਹਾਲ ਆ । ਕੀ ਕਰੀਏ ਇੰਨੀ ਗਰਮੀ ਵਿੱਚ ਚੈਨ ਨਹੀਂ ਆਉਂਦਾ ।
ਪਹਿਲਾਂ ਲੋਕ ਤੁਰ ਕੇ ਹੀ ਲਾਮ ਨੂੰ ਜਾਂਦੇ ਸੀ ਤੇਂ ਜਦੋਂ ਬੱਸਾਂ ਚੱਲੀਆਂ ਤਾਂ ਉਹ ਵੀ ਮਸਾਂ 40,50 ਦੀ ਸਪੀਡ ਤੇਂ ਜਾਂਦੀਆਂ ਸਨ ਤੇ ਬੱਸ ਵੀ ਰੱਬ ਦੀ ਮਿਹਰ ਨਾਲ ਮਸਾਂ ਤੁਰਦੀ ਸੀ ਤੇ ਡਰਾਈਵਰ ਆਪਣੇ ਸਾਰੇ ਜੋਰ ਨਾਲ ਉਹਨੂੰ ਮੋੜਦਾ ਸੀ ਪਰ ਲੋਕ ਇਸ ਬੱਸ ਵਿੱਚ ਬੈਠ ਕੇ ਰਾਮ ਨਾਲ ਆਪਣੀ ਮੰਜਿਲ ਤੇਂ ਪਹੁੰਚ ਜਾਂਦੇ ਸੀ । ਅਸੀਂ ਵੀ ਜਦੋਂ ਨਾਨਕੇ ਜਾਣਾ ਤਾਂ ਸਾਰਾ ਸਾਰਾ ਦਿਨ ਬੱਸਾਂ ਵਿੱਚ ਹੀ ਲੰਘ ਜਾਣਾ ਕਿਉਂਕਿ ਮੇਰੇ ਨਾਨਕੇ ਦੂਰ ਸੀ ਪਰ ਅਸੀਂ ਹੱਸਦੇ ਹੱਸਦੇ ਆਰਾਮ ਨਾਲ ਪਹੁੰਚ ਜਾਣਾ ।
ਪਰ ਹੁਣ ਬੱਸਾਂ ਵੀ 120 ਦੀ ਸਪੀਡ ਤੇਂ ਭੱਜਦੀਆਂ ਹਨ ਢਾਈ ਘੰਟਿਆਂ ਵਿੱਚ ਸਾਰੀ ਵਾਟ ਨਿਬੇੜ ਦਿੰਦੇ ਆ ਤੇ ਬਸਾਂ ਵੀ AC ਆ ਜਹਾਜ ਵਰਗੀਆਂ । ਪਰ ਫਿਰ ਵੀ ਇਦਾਂ ਲੱਗਦਾ ਵੀ ਹਾਏ ਕਦੋਂ ਪਹੁੰਚੂ ਬੱਸ , ਇੰਨੀ ਦੇਰ । ਜਮਾ ਚੈਨ ਨਹੀਂ ਆਉਂਦਾ ਤੇ ਜੇਕਰ ਤੁਸੀਂ ਆਪਣੀ ਗੱਡੀ ਤੇ ਹੋ ਤਾਂ ਵੀ ਵਾਰ ਵਾਰ ਤੁਸੀਂ ਟਾਇਮ ਦੇਖ ਕੇ ਗੱਡੀ ਦੀ ਰੇਸ ਨੱਪੋਗੇ ਕਿਉਂਕਿ ਸਾਡੇ ਮਨ ਨੂੰ ਚੈਨ ਨਹੀਂ ਹੈ ।।
ਪਹਿਲਾਂ ਲੋਕ ਇੱਕ ਵਾਰ ਸਾਗ ਬਣਾ ਕੇ ਸਾਰਾ ਟੱਬਰ ਉਹਦੇ ਨਾਲ ਦੋ ਦੋ ਦਿਨ ਰੋਟੀ ਖਾ ਲੈਂਦੇ ਸੀ ਉਹ ਵੀ ਪੂਰੀ ਰੱਜ ਕੇ ਤੇ ਸਵਾਦ ਨਾਲ ਪਰ ਕੋਈ ਨ਼ਖਰਾ ਨਹੀਂ । ਪਰ ਅੱਜ ਕੱਲ ਦੋ ਤਿੰਨ ਦਾਲਾਂ ਸਬਜੀਆਂ ਬਣਦੀਆਂ ਹਨ ਹਰੇਕ ਜੀਅ ਲਈ ਅਲੱਗ ਅਲੱਗ । ਪਰ ਫਿਰ ਵੀ ਰੱਜ ਕੇ ਕੋਈ ਰੋਟੀ ਨਹੀਂ ਖਾਂਦਾ । ਸਕੂਨ ਕਿੱਥੋਂ ਆਉੁਣਾ ।।
ਪਹਿਲਾਂ ਲੋਕ ਰੱਜ ਕੇ ਲੂਣ , ਮਿੱਠਾ , ਮਿਰਚਾਂ ਵਗੈਰਾ ਖਾਂਦੇ ਸੀ ਤੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ । ਪਰ ਅੱਜ ਕੱਲ ਹਰੇਕ ਚੀਜ ਟੋਹ ਟੋਹ ਕੇ ਖਾਂਦੇ ਹਾਂ ਪਰ ਫਿਰ ਵੀ ਪੰਜਾਹ ਬਿਮਾਰੀਆਂ ਕਿਸੇ ਨੂੰ ਸ਼ੂਗਰ , ਬੀ ਪੀ , ਯੂਰੀਆ । ਹੁਣ ਸਕੂਨ ਦੱਸੋ ਕਿਥੋਂ ਆਉਣਾ ।।
ਪਹਿਲਾਂ ਲੋਕ ਤਾਸ਼ ਖੇਡ ਕੇ ਹੀ ਟੈਮ ਲੰਘਾ ਲੈਦੇ ਸੀ । ਭਾਬੀ ਦਿਉਰ ਵਿੱਚ ਜੰਜੂ ਨੂੰ ਭਾਬੀ ਬਣਾ ਕੇ ਸਾਰਾ ਦਿਨ ਮਨ ਨੇ ਪੂਰਾ ਖੁਸ਼ ਰਹਿਣਾ । ਪਰ ਅੱਜ ਕੱਲ ਲੋਕਾਂ ਕੋਲ ਵੀਡੀਓ ਗੇਮਾਂ ਵਾ , ਆਹ ਨੈਟ ਵਾ , ਚੈਟਿੰਗਾ ਹੁੰਦੀਆਂ । ਪਰ ਸਾਲਾ ਸਕੂਨ ਕਿਤੇ ਨਹੀਂ ਲੱਭਦਾ ।।
ਪੁਰਾਣੇ ਸਮਿਆਂ ਵਿੱਚ ਲੋਕ ਨਹਿਰਾਂ , ਸੂਏਆਂ ਤੇ ਖਾਲਾਂ ਵਿੱਚ ਹੀ ਪਾਣੀ ਪੀ ਪੀ ਪਿਆਸ ਮਿਟਾ ਲੈਦੇਂ ਸੀ ਤੇ ਕਿਸੇ ਨੂੰ ਕੋਈ ਬਿਮਾਰੀ ਵੀ ਨਹੀਂ ਲੱਗਦੀ ਸੀ । ਪਰ ਹੁਣ ਘਰ ਘਰ ਮਹਿੰਗੇ ਫਿਲਟਰ ਆ ।ਪੁਣ ਕੇ ਪਾਣੀ ਪੀਂਦੇ ਹਾਂ ਤਾਂ ਵੀ ਇੰਨੀਆਂ ਬਿਮਾਰੀਆਂ । ਚੈਨ ਕਿਵੇਂ ਆਉਣਾ ।।
ਪਹਿਲਾਂ ਕੁੜੀਆਂ ਘਰਾਂ ਵਿੱਚ ਹੀ ਚਰਖੇ ਕੱਤ ਕੇ ਅਤੇ ਘਰ ਦਾ ਕੰਮ ਕਾਰ ਕਰਕੇ ਹੀ ਟਾਇਮ ਪਾਸ ਕਰਦੀਆਂ ਸਨ ਤੇ ਉਹ ਵੀ ਪੂਰੀ ਖੁਸ਼ੀ ਤੇ ਚੈਨ ਨਾਲ । ਪਰ ਅੱਜ ਕੱਲ ਹਰੇਕ ਕੁੜੀ ਸ਼ਹਿਰਾਂ ਨੂੰ ਕਾਲਜ ਪੜਣ ਜਾਦੀਆਂ । ਕੋਲ ਮਹਿੰਗੇ ਮਹਿੰਗੇ ਫੋਨ ਆ ਜਿਹਨਾਂ ਤੇ Fasebook , Whatsapp , Messenger ਵਗੈਰਾ ਚੱਲਦੇ ਹਨ ਪਰ ਫਿਰ ਵੀ ਘਰ ਆ ਕੇ ਮਾਂ ਨੂੰ ਕਹਿਣ ਗੀਆਂ ਕੀ ਮੇਰਾ ਦਿਲ ਨਹੀਂ ਲੱਗਦਾ ।।
ਪਹਿਲਾਂ ਕਿਸੇ ਕੋਲ ਵੀ ਕੋਈ ਘੜੀ ਨਹੀਂ ਸੀ ਹੁੰਦੀ ਪਰ ਸਾਰਾ ਦਿਨ ਟਾਇਮ ਅਰਾਮ ਨਾਲ ਤੇ ਸਕੂਨ ਵਾਲਾ ਲੰਘ ਜਾਂਦਾ ਸੀ । ਪਰ ਅੱਜ ਕੱਲ ਹਰੇਕ ਕੋਲ ਘੜੀ ਆ ਤੇ ਇੱਕ ਘਰੇ 5, 6 ਘੜੀਆਂ ਲੱਗੀਆਂ ਹੁੰਦੀਆਂ । ਪਰ ਇੱਕ ਇੱਕ ਮਿੰਟ ਦੀ ਟਿਕ ਟਿਕ ਦੁਖੀ ਕਰ ਲੈਦੀਂ ਆ ਕਿਉਂਕਿ ਸਾਰਾ ਦਿਨ ਟਾਇਮ ਲੰਘਦਾ ਹੀ ਨਹੀਂ । ਫਿਰ ਚੈਨ ਕਿਵੇਂ ਆਉਣਾ ।।

ਅੰਤ ਵਿੱਚ ਗੱਲ ਇਹ ਹੈ ਕੀ ਮੈਨੂੰ ਵੀ ਆਹ ਸਕੂਨ ਤੇ ਚੈਨ ਨਹੀਂ ਮਿਲਦਾ । ਸਾਰਾ ਦਿਨ ਤੜਫਦਾ ਰਹਿਣਾ ਵਾ । ਜਮਾਂ ਦਿਲ ਨਹੀਂ ਲੱਗਦਾ । ਭਜੂ ਭਜੂ ਲੱਗੀ ਰਹਿੰਦੀ ਆ । ਮਨ ਨੂੰ ਟਿਕਾਅ ਨਹੀਂ ਆਉਂਦਾ । ਕਿਤੇ ਵੀ ਜਾ ਕੇ ਸੰਤੁਸ਼ਟੀ ਨਹੀਂ ਮਿਲਦੀ ।

ਰੱਬਾ ਸਾਨੂੰ ਸਾਡਾ ਪੁਰਾਣਾ ਵਕਤ ਮੋੜ -ਅਗਿਆਤ(ਵ੍ਹਟਐਪ ਤੋਂ )

Address

Bhurthla Mander
Sangrur
148023

Alerts

Be the first to know and let us send you an email when Bhurthala Mander posts news and promotions. Your email address will not be used for any other purpose, and you can unsubscribe at any time.

Contact The Business

Send a message to Bhurthala Mander:

Shortcuts

Share